ਚਿੱਤਰਕਾਰ ਫੋਟੋ ਵਿੱਚ ਰੰਗ ਭਰੇ ਨੇ
ਬਹੁਤ ਸੋਹਣੇ ਰੰਗ ਬਿਰੰਗੇ ਤੇ ਖਰੇ ਨੇ।
ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ
ਕਿਵੇਂ ਲਹਿਰਾਉਂਦੇ ਵੇਖ ਹਰੇ ਭਰੇ ਖੇਤ ਨੀਂ।
ਧਰਤੀ ਤੋਂ ਉੱਡੇ ਪਾਣੀ ਅਸਮਾਨੀ ਚੜ੍ਹੇ
ਉਤੋਂ ਬੂੰਦ ਬੂੰਦ ਪਾਣੀ ਮੀਂਹ ਬਣ ਵਰੇ।
ਗਿੱਲੀ ਹੋ ਜਾਵੇ ਧਰਤੀ `ਤੇ ਪਈ ਰੇਤ ਨੀਂ
ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ।
ਕਿਵੇਂ ਬਣਾਏ ਉਹਨੇ ਦਿਨ ਰਾਤ ਨੇ
ਕਿਤੇ ਪਾਣੀ ਮਾਰੇ ਛੱਲਾਂ ਤੇ ਸਾਗਰ ਸ਼ਾਂਤ ਨੇ।
ਮਹੀਨੇ ਦੇਸੀ ਬਣਾਏ ਵੈਸਾਖ ਚੇਤ ਨੀਂ
ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ।
ਮਿੱਟੀ ਦੇ ਉਸ ਘੜ ਪੁਤਲੇ ਬਣਾਏ ਨੇ
ਨੈਣ ਨਕਸ਼ ਸਾਰੇ ਵੱਖੋ ਵੱਖ ਵਖਾਏ ਨੇ।
ਸੁਖਚੈਨ, ਆਖੇ ਪਤਾ ਨਾ ਕਦ ਵੱਜੇ ਡਕੈਤ ਨੀਂ।
ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ।14012022
ਸੁਖਚੈਨ ਸਿੰਘ ਠੱਠੀ ਭਾਈ