Saturday, July 26, 2025
Breaking News

ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਸਲਾਨਾ ਬਜ਼ਟ ‘ਚ ਖੇਤੀ ਸੈਕਟਰ ਲਈ ਕੁੱਝ ਵੀ ਵਿਸ਼ੇਸ਼ ਨਹੀਂ – ਪੰਧੇਰ, ਚੱਬਾ

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਹੈ ਕਿ ਕੇਂਦਰ ਸਰਕਾਰ ਵਲੋਂ ਅੱਜ ਜੋ ਸਲਾਨਾ ਬਜਟ ਪੇਸ ਕੀਤਾ ਗਿਆ ਹੈ ।ਉਸ ਵਿੱਚ ਕਿਸਾਨਾਂ ਅਤੇ ਖੇਤੀ ਸੈਕਟਰ ਲਈ ਕੁੱਝ ਵੀ ਵਿਸ਼ੇਸ਼ ਨਹੀਂ ਹੈ।ਆਗੂਆਂ ਨੇ ਕਿਹਾ ਕੀ ਦੇਸ਼ ਵਿੱਚ ਰੋਜ਼ਾਨਾ 50 ਕਿਸਾਨ ਮਜ਼ਦੂਰ ਖੁਦਕੁਸ਼ੀ ਕਰਦੇ ਹਨ, ਪਰ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਆਰਥਿਕ ਸਥਿਤੀ ਸੁਧਾਰਨ ਅਤੇ ਕਰਜ਼ਾ ਖਤਮ ਕਰਨ ਬਾਰੇ ਕੁੱਝ ਨਹੀਂ ਬੋਲਿਆ ਗਿਆ।ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਬਿਆਨ ਤਾਂ ਲਗਾਤਾਰ ਦਿੱਤੇ ਜਾਂਦੇ ਰਹੇ, ਪਰ ਇਸ ਸਬੰਧੀ ਕੋਈ ਵੀ ਤੱਥ ਪੇਸ਼ ਨਹੀਂ ਕੀਤਾ ਗਿਆ।ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਫ਼ਸਲਾਂ ਦੇ ਕੁੱਲ ਉਤਪਾਦਨ ਵਿਚੋਂ ਸਿਰਫ 6% ਹੀ ਸਰਕਾਰੀ ਖਰੀਦ ਹੁੰਦੀ ਹੈ ਅਤੇ ਬਾਕੀ 94% ਖਰੀਦ ਪ੍ਰਾਈਵੇਟ ਅਦਾਰੇ ਖਰੀਦਦੇ ਹਨ।ਫ਼ਸਲਾਂ ਦੇ ਲਾਗਤ ਖਰਚੇ ਉਨ੍ਹਾਂ ਦੇ ਭਾਅ ਤੋਂ ਲਗਾਤਾਰ ਵਧ ਰਹੇ ਹਨ, ਪਰ ਸਰਕਾਰ ਵਲੋਂ ਇਸ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …