ਜਲੰਧਰ, 21 ਨਵੰਬਰ (ਪਰਮਿੰਦਰ ਸਿੰਘ, ਪਵਨਦੀਪ ਸਿੰਘ, ਪਰਮਿੰਦਰ ਸਿੰਘ) – ਜ਼ਿਲ੍ਹੇ ਦੇ ਪੇਂਡੂ ਖੇਤਰਾਂ ‘ਚ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਸਬਸਿਡਰੀ ਹੈੱਲਥ ਸੈਂਟਰਾਂ ਲਈ ਜ਼ਰੂਰੀ ਅਤੇ ਆਮ ਵਰਤੋਂ ਵਾਲੀਆਂ ਆਈਆਂ ਦਵਾਈਆਂ ਦੀ ਵੰਡ ਅੱਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਸ੍ਰੀ ਤਰਸਿੰਦਰ ਸਿੰਘ ਪੱਨੂੰ ਵੱਲੋਂ ਕੀਤੀ ਗਈ। ਇਸ ਮੌਕੇ ਸਕੱਤਰ, ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਅਮਰਦੀਪ ਸਿੰਘ ਬੈਂਸ ਅਤੇ ਸਬਸਿਡਰੀ ਹੈੱਲਥ ਕੇਂਦਰਾਂ ਦੇ ਇੰਚਾਰਜ ਡਾਕਟਰ ਵੀ ਹਾਜ਼ਰ ਸਨ।
ਸ੍ਰੀ ਪੱਨੂੰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਅਧੀਨ ਕੁੱਲ 93 ਰੂਹਲ ਸਬਸਿਡਰੀ ਹੈੱਲਥ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਖਾਤਰ ਆਈਆਂ 42 ਕਿਸਮ ਦੀਆਂ ਆਮ ਵਰਤੋਂ ਵਾਲੀਆਂ ਅਤੇ ਜ਼ਰੂਰੀ ਦਵਾਈਆਂ ਦੀ ਵੰਡ ਅੱਜ ਇਨ੍ਹਾਂ ਹੈੱਲਥ ਸੈਂਟਰਾਂ ਦੇ ਇੰਚਾਰਜ ਡਾਕਟਰਾਂ ਅਤੇ ਅਮਲੇ ਨੂੰ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ ਪੇਂਡੂ ਖੇਤਰ ਇਨ੍ਹਾਂ 93 ਸਬਸਿਡਰੀ ਹੈੱਲਥ ਸੈਂਟਰਾਂ ਵੱਲੋਂ ਕਵਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੇਂਦਰਾਂ ਰਾਹੀਂ ਲੋਕਾਂ ਨੂੰ ਇਹ ਦਵਾਈਆਂ ਮੁਫਤ ਮੁਹੱਈਆ ਕਰਵਾਕੇ ਵਧੀਆ ਸਿਹਤ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …