ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਏ.ਟੀ.ਸੀ ਸੁਖਚੈਨ ਸਿੰਘ ਨੂੰ ਸੇਵਾ ਮੁਕਤੀ ‘ਤੇ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਕੌਂਸਲਰ ਦਲਬੀਰ ਸਿੰਘ ਮਮੰਨਕੇ, ਮਨਬੀਰ ਸਿੰਘ ਮਨੂੰ, ਸੁਖਦੇਵ ਸਿੰਘ ਤੇ ਸਟਾਫ ਵਲੋਂ ਏ.ਟੀ.ਸੀ ਅਤੇ ਉਹਨਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ ਅਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ।ਸਮੂਹ ਸਟਾਫ ਨੇ ਏ.ਟੀ.ਸੀ ਤੇ ਉਨ੍ਹਾਂ ਦੀ ਜੀਵਨ ਸਾਥਣ ਨੂੰ ਵੰਨ-ਸੁਵੰਨੇ ਤੋਹਫੇ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡੀ.ਟੀਸੀ ਜਸਕਰਨ ਸਿੰਘ, ਈ.ਟੀ.ਓ-1 ਹੇਮੰਤ ਸ਼ਰਮਾ, ਈ.ਟੀ.ਓ-2 ਸੁਨੀਲ ਗੁਪਤਾ, ਈ.ਟੀ.ਓ-3 ਇੰਦਰਜੀਤ ਸਿੰਘ, ਨਵਜੋਤ ਭਾਰਤੀ ਈ.ਟੀ.ਓ ਤਰਨ ਤਾਰਨ, ਇੰਦਰਬੀਰ ਰੰਧਾਵਾ, ਨਵਤੇਜ ਸਿੰਘ, ਮੇਜਰ ਸਿੰਘ ਸਰਪੰਚ ਤੇ ਕਿਰਪਾਲ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …