ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਮਾਤਾ ਨਸੀਬ ਕੌਰ ਪਤਨੀ ਸਵਰਗੀ ਫੂਲਾ ਸਿੰਘ ਸਰਪੰਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ
ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜ਼ੇ ਸਨ।ਉਨਾਂ ਦੀ ਯਾਦ ਵਿੱਚ ਪਰਿਵਾਰ ਵਲੋਂ ਪਿੰਡ ਸ਼ਾਹਪੁਰ ਕਲਾਂ ਦੇ ਪ੍ਰਇਮਰੀ ਸਕੂਲ ਵਿਚ ਵਿਦਿਆਰਥੀਆਂ ਦੀ ਠੰਡੇ ਪਾਣੀ ਦੀ ਲੋੜ ਨੂੰ ਸਮਝਦਿਆਂ ਵਾਟਰ ਕੂਲਰ ਦਾਨ ਕਰਕੇ ਚੰਗਾ ਉੱਦਮ ਕੀਤਾ ਹੈ ।
ਸਕੂਲ ਮੁੱਖੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਠੰਡੇ ਪਾਣੀ ਦੀ ਜਰੂਰਤ ਸੀ ਅਤੇ ਪਰਿਵਾਰ ਵਲੋਂ ਜੋ ਸਲਾਹੁਣਯੋਗ ਉਪਰਾਲਾ ਕੀਤਾ ਗਿਆ ਹੈ, ਉਸ ਲਈ ਸਮੁੱਚਾ ਸਕੂਲ ਸਟਾਫ ਸਵ: ਮਾਤਾ ਨਸੀਬ ਕੌਰ ਦੇ ਪਰਿਵਾਰ ਦਾ ਧੰਨਵਾਦੀ ਹੈ । ਸਵ. ਮਾਤਾ ਨਸੀਬ ਕੌਰ ਦੇ ਦੋਹਤੇ ਸੁਖਵਿੰਦਰ ਸਿੰਘ ਤੇ ਬੂਟਾ ਸਿੰਘ ਦਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਕਲਾਂ ਵਲੋਂ ਇਸ ਸਮੇਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਕਲਾਂ, ਮਖਣ ਸਿੰਘ ਸਾਬਕਾ ਪੰਚ, ਮਾਸਟਰ ਹਰਦੇਵ ਸਿੰਘ, ਬਲਵਿੰਦਰ ਸਰਮਾ, ਕੁਲਦੀਪ ਸਰਮਾ ਤੇ ਮੈਡਮ ਹਰਦੀਪ ਕੌਰ ਮੌਜ਼ੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media