ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਟਾਟਾ
ਮੈਮੋਰੀਅਲ ਕੈਂਸਰ ਮੁੰਬਈ ਨਾਲ ਸਾਂਝੇ ਤੌਰ ਤੇ ‘ਅਸੈਸ ਟੂ ਅਫੋਰਡੇਬਲ ਕੈਂਸਰ ਕੇਅਰ ਫਾਰ ਵਨ ਐਂਡ ਆਲ’ ਪ੍ਰੋਜੈਕਟ ਅਧੀਨ ‘ਏ ਡਿਸਟਰਿਕ ਲੈਵਲ ਟ੍ਰੈਨਿੰਗ ਆਫ਼ ਮੈਡੀਕਲ ਆਫਿਸਰਜ਼’ ਵਿਸ਼ੇ ‘ਤੇ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦੇ ਕੈਂਸਰ, ਮੂੰਹ ਦੇ ਕੈਂਸਰ ਤੇ ਚਮੜੀ ਦਾ ਕੈਂਸਰ ਆਦਿ ਤੋਂ ਬਚਾਅ ਦੇ ਤਰੀਕਿਆਂ ਬਾਰੇ ਖਾਸ ਤੌਰ ‘ਤੇ ਗੱਲ ਕੀਤੀ ਗਈ। ਡਾ. ਅਸ਼ੀਸ਼ ਗੁਲੀਆ ਡਿਪਟੀ ਡਾਇਰੈਕਟਰ ਟਾਟਾ ਮੈਮੋਰੀਅਲ ਕੈਂਸਰ ਮੁਬੰਈ ਨੇ ਬਤੋਰ ਮੁੱਖ ਮਹਿਮਾਨ ਅਤੇ ਡਾ. ਅਮਰਜੀਤ ਸਿੰਘ ਅਸਿਸਟੈਂਟ ਸਿਵਲ ਸਰਜਨ ਅੰਮ੍ਰਿਤਸਰ ਨੇ ਬਤੋਰ ‘ਗੈਸਟ ਆਫ ਆਨਰ’ ਸ਼ਿਰਕਤ ਕੀਤੀ.
ਇਸ ਮੌਕੇ ਡਾ. ਅਸ਼ੀਸ਼ ਗੁਲੀਆ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੀ ਮੈਨੇਜਮੈਂਟ ਦੀ ਸ਼ਲਾਘਾਂ ਕਰਦਿਆ ਕਿਹਾ ਕਿ ਟਾਟਾ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੁਆਰਾ ਪੰਜਾਬ ਵਿੱਚ ਕੈਂਸਰ ਦੇ ਇਲਾਜ਼ ਲਈ ਅਤਿ-ਆਧੁਨਿਕ ਤਕਨੀਕਾ ਦਾ ਇਸਤੇਮਾਲ ਕਰਕੇ ਕੈਂਸਰ ਦਾ ਸਮੇਂ ਸਿਰ ਪਤਾ ਲਗਾਉਣ ਅਤੇ ਵਧੀਆ ਇਲਾਜ਼ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ.
ਅਸਿਸਟੈਂਟ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਟਾਟਾ ਹਸਪਤਾਲ ਦੇ ਐਮ.ਓ.ਯੂ ਅਧੀਨ ਸਰਕਾਰੀ ਡਾਕਟਰ ਟਰੇਂਡ ਕੀਤੇ ਜਾ ਰਹੇ ਹਨ, ਜੋ ਕਿ ਕੈਂਸਰ ਦੇ ਇਲਾਜ਼ ਲਈ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਦੇ ਸਕਦੇ ਹਨ।
ਡਾ. ਏ.ਪੀ ਸਿੰਘ ਡੀਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ਼ ਨੇ ਪੰਜਾਬ ਅਤੇ ਟਾਟਾ ਮੈਮੋਰੀਅਲ ਮੁਬੰਈ ਤੋਂ ਆਏ ਮਹਿਮਾਨਾ ਦਾ ਸੁਆਗਤ ਕਰਦਿਆਂ ਕੈਂਸਰ ਦੀ ਜਲਦ ਪਹਿਚਾਣ ਕਰਨ ਦੀ ਮਹੱਤਤਾ ਦੱਸੀ।
ਡਾ. ਅਤੁਲ ਬੁਦੁਖ ਪ੍ਰੋਫੈਸਰ ਐਪੀਡੀਮੋਲੋਜੀ ਨੇ ਪੰਜਾਬ ਵਿੱਚ ਲਗਾਤਾਰ ਵਧ ਰਹੇ ਕੈਂਸਰ ਦੀ ਬਿਮਾਰੀ ਬਾਰੇ ਵਿਸਤਾਰ ਸਹਿਤ ਲੈਕਚਰ ਦਿੱਤਾ।ਕੈਂਸਰ ਦੀ ਰੋਕਥਾਮ ਵਿੱਚ ਨਰਸਿੰਗ ਸਟਾਫ ਦੀ ਭੂਮਿਕਾ ਤੇ ਤਫਸੀਲ ਨਾਲ ਚਰਚਾ ਕੀਤੀ ਗਈ।ਡਾ. ਪਰਮਜੋਤ ਬਿੰਦਰਾ ਨੇ ਅੰਮ੍ਰਿਤਸਰ ਵਿੱਚ ਪੈਲੀਏਟਿਵ ਕੇਅਰ ਸੇਵਾਵਾਂ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਅਖੀਰ ‘ਚ ਇੰਪਲੀਮੈਂਸ਼ਨ ਆਫ ਅਰਲੀ ਡਿਟੈਕਸ਼ਨ ਸਬੰਧੀ ਪੈਨਲ ਡਿਸਕਸ਼ਨ ਕੀਤੀ ਗਈ।ਉਪਰੰੰਤ ਡਾ. ਹਰਜੋਤ ਸਿੰਘ ਆਰਗੇਨਾਇੰਜਿੰਗ ਸਕੱਤਰ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਵੰਡੇ।
ਇਸ ਮੌਕੇ ਤੇ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਐਸ.ਜੀ.ਆਰ.ਡੀ ਯੂਨੀਵਰਸਿਟੀ, ਡਾ. ਸੀਮਾ ਗੁਲੀਆ, ਡਾ. ਤਪਸ ਡੋਰਾ, ਡਾ. ਦੀਵੇਸ਼ ਚੋਧਰੀ, ਡਾ. ਸ਼ਵੇਤਾ ਥਲਨ, ਡਾ. ਵੰਦਿਤਾ ਪਵਾਹਾ, ਡਾ. ਅਸ਼ੋਕ ਉਪਲ, ਪੀ.ਐਮ.ਸੀ. ਮੈਂਬਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ ਮੈਡੀਕਲ ਕਾਲਜ, ਡਾ. ਨੀਰਜ ਜੈਨ, ਡਾ. ਮੀਨਾ ਸੂਦਨ, ਡਾ. ਕਰਮਜੀਤ ਸਿੰਘ ਗਿੱਲ ਅਤੇ ਹੋਰ ਗਿਆਨਵਾਨ ਸਖਸ਼ੀਅਤਾਂ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media