ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਅੰਤਰਰਾਸ਼ਟਰੀ ਬੁੱਤ ਤਰਾਸ਼ ਦਿਵਸ ਪ੍ਰਦਰਸ਼ਨੀ ਲਗਾ ਕੇ ਮਨਾਇਆ
ਗਿਆ।ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਸੀਨੀਅਰ ਮੈਂਬਰ ਤੇ ਮੁੱਖ ਮਹਿਮਾਨ ਮੋਹਿੰਦਰਜੀਤ ਸਿੰਘ ਨੇ ਕੀਤਾ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਪ੍ਰਦਰਸ਼ਨੀ ਇਕ ‘ਗਰੁੱਪ ਸ਼ੋਅ’ ਹੈ।ਜਿਸ ਵਿੱਚ ਬੁੱਤ ਤਰਾਸ਼ ਕਲਾਕਾਰਾਂ ਵਲੋਂ 25 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਮੁੱਖ ਮਹਿਮਾਨ ਨੇ ਕਲਾਕਾਰਾਂ ਦੇ ਕੰਮ ਦੀ ਸਰਾਹਨਾ ਕੀਤੀ ਅਤੇ ਜੀਵਨ ਵਿੱਚ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਬੁਤ ਤਰਾਸ਼ਾਂ ਵਿੱਚ ਅੰਮ੍ਰਿਤਪਾਲ ਸਿੰਘ, ਅਨੰਨਿਆ ਸੂਰੀ, ਦੀਪਕ ਭਾਂਬੀ, ਡਾ. ਇੰਦੂ ਸਿੰਘ, ਗੁਰਸ਼ਰਨ ਕੌਰ, ਮਨਜਿੰਦਰ ਸਿੰਘ, ਸਤਵਿੰਦਰ ਸਿੰਘ, ਸਹਿਜਬੀਰ ਸਿੰਘ, ਸ਼ਵੇਤਾ ਮਹਿਰਾ ਹਰਪ੍ਰੀਤਪਾਲ ਸਿੰਘ, ਇੰਦਰਪ੍ਰੀਤ ਕੌਰ, ਜਸਕੀਰਤ ਸਿੰਘ, ਕਵਲਦੀਪ ਕੌਰ, ਮਨਰੂਪ ਗਿੱਲ, ਮਿਸ. ਰਵਿੰਦਰ ਢਿੱਲੋਂ, ਮਿਸ. ਸਰੋਜ ਸ਼ਰਮਾ, ਮਿਸ. ਸੁਖਪ੍ਰੀਤ ਕੌਰ, ਮਿਸ. ਟੀਨਾ ਸ਼ਰਮਾ, ਨਾਨਕ ਸਿੰਘ, ਪਾਰੁਲ ਜੈਨ, ਤੇ ਤੇਗਬੀਰ ਸਿੰਘ ਆਦਿ ਸ਼ਾਮਲ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media