Saturday, July 18, 2026

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 10 ਮਈ ਦੇ ਸੂਬਾ ਪੱਧਰੀ ਧਰਨੇ ਸਬੰਧੀ ਸਾਂਝੀ ਮੀਟਿੰਗ

7 ਮਈ ਨੂੰ ਸੰਗਰੂਰ ਸ਼ਹਿਰ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ – ਵਰਿੰਦਰ ਮੋਮੀ

ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.) ਵਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਸਾਂਝੀ ਮੀਟਿੰਗ ਕੀਤੀ ਗਈ।ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਸੰਗਰੂਰ ਦੇ ਆਗੂ ਗੁਰਦੀਪ ਸਿੰਘ, ਪੀ.ਐਸ.ਯੂ ਸ਼ਹੀਦ ਰੰਧਾਵਾ ਤੋਂ ਸੂਬਾ ਆਗੂ ਰਮਨ ਸਿੰਘ ਕਾਲੇਝਾੜ, ਜਲ ਸਪਲਾਈ ਸੀਵਰੇਜ ਬੋਰਡ ਤੋ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਵੇਰਕਾ ਮਿਲਕ ਪਲਾਂਟ ਤੋਂ ਸੂਬਾ ਆਗੂ ਸੰਦੀਪ ਸਿੰਘ ਸੰਧੂ, ਗਰਿੱਡ ਉਸਾਰੀ ਪੈਸਕੋ ਯੂਨੀਅਨ ਤੋਂ ਸਤਨਾਮ ਸਿੰਘ, ਸਹਿਤ ਵਿਭਾਗ ਯੂਨੀਅਨ ਤੋਂ ਸੂਬਾ ਆਗੂ ਕਰਮਜੀਤ ਸਿੰਘ, ਪਾਵਰਕੌਮ ਠੇਕਾ ਮੁਲਾਜ਼ਮ ਟ੍ਰਸਕੋ ਯੂਨੀਅਨ ਸਰਕਲ ਪ੍ਰਧਾਨ ਸੁਖਪਾਲ ਸਿੰਘ ਆਦਿ ਹਾਜ਼ਰ ਹੋਏ ਅਤੇ 10 ਮਈ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਅੱਗੇ ਲੱਗ ਰਹੇ ਸੂਬਾ ਪੱਧਰੀ ਧਰਨੇ ਸੰਬੰਧੀ ਚਰਚਾ ਹੋਈ ਅਤੇ ਇਸ ਧਰਨੇ ਦੀ ਤਿਆਰੀ ਸੰਬੰਧੀ 7 ਮਈ ਨੂੰ ਸੰਗਰੂਰ ਸ਼ਹਿਰ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ, ਕਿਉਂਕਿ ਇੱਕ ਪਾਸੇ ਸਰਕਾਰ ਪੱਕੇ ਕਰਨ ਦੇ ਵਾਅਦੇ ਕਰ ਰਹੀ ਹੈ ਅਤੇ ਦੂਜੇ ਪਾਸੇ 15 ਸਾਲਾਂ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਇਨਲਿਸਟਮੈਟ ਅਉਟਸੋਰਸ, ਠੇਕੇਦਾਰਾਂ, ਕੰਪਨੀਆਂ ਰਾਹੀਂ ਫੀਲਡ ਤੇ ਦਫ਼ਤਰਾਂ ਵਿੱਚ ਕੰਮ ਕਰਦੇ ਵਰਕਰਾਂ ਦਾ ਸਰਕਾਰੀ ਵੈਬਸਾਈਟ ਤੋਂ ਡਾਟਾ ਡਲੀਟ ਕਰ ਰਹੀ ਹੈ।ਜਿਸ ਦੇ ਕਾਰਨ ਕਾਮਿਆ ਦਾ ਭੁਵਿੱਖ ਖ਼ਤਰੇ ਵਿੱਚ ਪੈ ਗਿਆ ਹੈ।
                   ਇਸ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇੰਨ੍ਹਾਂ ਵਰਕਰਾਂ ਨਾਲ ਪੈਨਲ ਮੀਟਿੰਗ ਕਰਕੇ ਮੰਗਾਂ ਪੱਤਰ ਵਿੱਚ ਦਰਜ਼ ਮੰਗਾਂ ਦਾ ਹੱਲ ਜਲਦੀ ਕਰਨਾ ਚਾਹੀਦਾ ਹੈ ਅਤੇ ਇੰਨਾ ਵਰਕਰਾਂ ਨੂੰ ਪੱਕਾ ਕਰਨਾ ਚਾਹੀਦਾ ਹੈ।ਅੰਤ ਵਿਚ ਭਰਾਤਰੀ ਜਥੇਬੰਦੀਆਂ ਨੇ 7 ਮਈ ਦੇ ਝੰਡਾ ਮਾਰਚ ਅਤੇ 10 ਮਈ ਦੇ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …