
ਬਟਾਲਾ, 28 ਨਵੰਬਰ (ਨਰਿੰਦਰ ਬਰਨਾਲ) – ਪਿੰਡ ਉਦੋਕੇ ਵਿੱਖੇ ਗੁਰਦੁਆਰਾ ਨਾਗੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਚੰਗੀਆ ਸੇਹਤ ਸਹੁਲਤਾਂ ਪ੍ਰਦਾਨ ਕਰ ਰਿਹਾ ਹੈ ਹਸਪਤਾਲ ਪ੍ਰਬੰਧਕਾਂ ਵੱਲੋ ਕੀਤੇ ਜਾ ਰਹੇ ਇੰਨਾਂ ਯਤਨਾ ਤੋ ਪ੍ਰਭਾਵਿਤ ਹੋ ਕਿ ਸ਼ਹੀਦ ਉਧਮ ਸਿੰਘ ਕੱਲਬ ਬਟਾਲਾ ਵੱਲੋ ਹਸਪਤਾਲ ਵਿੱਚ ਦਾਖਿਲ ਮਰੀਜਾਂ ਦੇ ਲਈ ਗਰਮ ਬਿਸਤਰੇ ਦਾਨ ਕੀਤੇ।ਇਸ ਮੌਕੇ ਗੁ: ਨਾਗੀਆਣਾ ਸਾਹਿਬ ਚੈਰੀਟੇਬਲ ਹਸਪਤਾਲ (ਰਜਿ) ਦੇ ਪ੍ਰਧਾਨ ਅਮਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਪੇਡੂ ਖੇਤਰ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋਣ ਕਾਰਨ ਸੰਗਤਾਂ ਦੇ ਸਹਿਯੋਗ ਨਾਲ ਇਹ ਚੈਰੀਟੇਬਲ ਹਸਪਤਾਲ ਚਾਲੂ ਕੀਤਾ ਗਿਆ।ਉਨ੍ਹਾਂ ਦੱਸਿਆਂ ਕਿ ਸਮੇਂ ਸਮੇਂ ਤੇ ਹਸਪਤਾਲ ਵਿੱਚ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਕੈਂਪ ਦੌਰਾਨ ਸਾਰੇ ਲੈਬੋਰਟਰੀ ਟੈਸਟ ਫ੍ਰੀ ਕੀਤੇ ਗਏ ਹਨ।ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਮਨੀਸ਼ ਪਟੇਲ, ਅਮਰਪਾਲ ਸਿੰਘ ਪਾਲੀ, ਅਮਨਬੀਰ ਸਿੰਘ ਗੁਰਾਇਆ,ਜੁਗਰਾਜ ਸਿੰਘ, ਹਰਪ੍ਰੀਤ ਸਿੰਘ,ਪ੍ਰਮਦੀਪ ਸਿੰਘ, ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ ਟੋਨੀ, ਗੁਰਵਿੰਦਰ ਸਿੰਘ, ਸਾਬਕਾ ਡਾਇਰੈਕਟਰ ਕੋਅ ਬੈਂਕ ਸਰਜੀਤ ਸਿੰਘ, ਵਾਈਸ ਚੇਅਰਮੈਨ ਹਰਭਜਨ ਸਿੰਘ ਲੱਡੂ, ਰਾਜਵਿੰਦਰ ਸਿੰਘ ਰਾਜਾ, ਹਰਦੀਪ ਸਿੰਘ, ਦਿਲਬਾਗ ਸਿੰਘ ਕਲੇਰ, ਸੁਖਦੇਵ ਸਿੰਘ ਨੱਤ ਆਦਿ ਹਾਜਿਰ ਸਨ।
Punjab Post Daily Online Newspaper & Print Media