ਜਲੰਧਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਰੈਜੀਮੈਂਟਲ ਸੈਂਟਰ 24 ਜੂਨ 2022 ਨੂੰ ਰਾਮਗੜ੍ਹ ਕੈਂਟ (ਝਾਰਖੰਡ) ਵਿਖੇ ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਨੂੰ
ਡਿਫੈਂਸ ਸਰਵਿਸ ਕੋਰ (ਡੀ.ਐਸ.ਸੀ) ਵਿੱਚ ਮੁੜ ਭਰਤੀ ਕਰਨ ਲਈ ਇੱਕ ਰੈਲੀ ਕਰ ਰਿਹਾ ਹੈ।
ਡੀ.ਐਸ.ਸੀ ‘ਚ ਮੁੜ-ਨਾਮਾਂਕਣ ਲਈ ਪੇਸ਼ ਹੋਣ ਵਾਲੇ ਉਮੀਦਵਾਰ ਦਾ ਮੈਡੀਕਲ ਸ਼਼੍ਰੇਣੀ ਵਿੱਚ ਸ਼ੇਪ-1 ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਚਰਿੱਤਰ ਬਹੁਤ ਵਧੀਆ/ਮਿਸਾਲਦਾਰ ਹੋਣਾ ਚਾਹੀਦਾ ਹੈ।ਉਮੀਦਵਾਰ ਦੀ ਉਮਰ ਜਨਰਲ ਡਿਊਟੀ ਲਈ 46 ਸਾਲ ਅਤੇ ਕਲਰਕ ਲਈ 48 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਸਾਬਕਾ ਸੇਵਾ ਤੋਂ ਡਿਸਚਾਰਜ਼ ਅਤੇ ਮੁੜ-ਨਾਮਾਂਕਣ ਵਿਚਕਾਰ ਅੰਤਰ 2 ਸਾਲ ਜਾਂ ਘੱਟ ਹੋਣਾ ਚਾਹੀਦਾ ਹੈ।ਉਮੀਦਵਾਰ ਲਈ ਵਿਦਿਅਕ ਯੋਗਤਾ 10ਵੀਂ ਹੈ ਜਾਂ ਮੁੜ-ਨਾਮਾਂਕਣ ਲਈ ਗੈਰ-ਮੈਟ੍ਰਿਕ ਕਰਮਚਾਰੀਆਂ ਲਈ ਲੋੜੀਂਦੀ ਘੱਟੋ-ਘੱਟ ਸਿੱਖਿਆ ਯੋਗਤਾ ਆਰਮੀ-3 ਕਲਾਸ ਸਰਟੀਫਿਕੇਟ ਆਫ ਐਜੁਕੇਸ਼ਨ ਹੋਣਾ ਚਾਹੀਦਾ ਹੈ।ਉਮੀਦਵਾਰ ਦੇ ਪਿੱਛਲੇ ਤਿੰਨ ਸਾਲਾਂ ਦੀ ਸੇਵਾ ਦੌਰਾਨ ਇੱਕ ਤੋਂ ਵੱਧ ਲਾਲ ਸਿਆਹੀ ਐਂਟਰੀ ਨਹੀਂ ਹੋਣੀ ਚਾਹੀਦੀ ਅਤੇ ਉਸ ਦੀ ਪੂਰੀ ਸੇਵਾ ਦੌਰਾਨ ਦੋ ਤੋਂ ਵੱਧ ਲਾਲ ਸਿਆਹੀ ਐਂਟਰੀ ਨਹੀਂ ਹੋਣੀ ਚਾਹੀਦੀ।ਰੈਲੀ ਦੌਰਾਨ ਉਮੀਦਵਾਰ ਨੂੰ ਆਪਣਾ ਸਰੀਰਕ ਮੁਹਾਰਤ ਟੈਸਟ (PPT) ਪਾਸ ਕਰਨਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media