Saturday, September 12, 2026

’ਵਿਸ਼ਵ ਏਡਜ਼ ਦਿਵਸ’ ਮੌਕੇ ਐਨ.ਐਸ.ਐਸ. ਯੂਨਿਟ ਵਲੰਟੀਅਰਾਂ ਰੈਲੀ ਕੱਢੀ

ਵਿਸ਼ਵ ਏਡਜ਼ ਦਿਵਸ ਮੌਕੇ ਐਨ.ਐਸ.ਐਸ. ਯੂਨਿਟ ਵਲੰਟੀਅਰ ਰੈਲੀ ਕੱਢਣ ਮੌਕੇ। ਤਸਵੀਰ - ਗੋਲਡੀ
ਵਿਸ਼ਵ ਏਡਜ਼ ਦਿਵਸ ਮੌਕੇ ਐਨ.ਐਸ.ਐਸ. ਯੂਨਿਟ ਵਲੰਟੀਅਰ ਰੈਲੀ ਕੱਢਣ ਮੌਕੇ।
ਤਸਵੀਰ – ਗੋਲਡੀ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬ ਵਲੋਂ ‘ਵਿਸ਼ਵ ਏਡਜ਼ ਦਿਵਸ’ ਦੇ ਮੌਕੇ ‘ਤੇ ਪ੍ਰੋਗਰਾਮ ਅਫਸਰ ਊਸਾ ਸ਼ਰਮਾ ਦੀ ਅਗਵਾਈ ਹੇਠ ‘ਏਡਜ਼ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਕਾਲਜ ਤੋਂ ਕਾਲਜ ਦੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਐਚ.ਆਈ.ਵੀ ਏਡਜ਼ ਤੋਂ ਬੱਚਣ ਦੇ ਉਪਰਾਲਿਆਂ ਤੇ ਚਾਨਣਾ ਪਾਉਂਦੇ ਹੋਏ ਵਲੰਟੀਅਰਾਂ ਨੂੰ ਲੋਕਾਂ ਵਿਚ ਜਾਗਰਤੀ ਫੈਲਾਣ ਲਈ ਪ੍ਰੇਰਿਤ ਕੀਤਾ ਅਤੇ ਏਡਜ਼ ਰੈਲੀ ਨੂੰ ਰਵਾਨਾ ਕੀਤਾ। ਇਸ ਰੈਲੀ 2014 ਦੇ ਦਿੱਤੇ ਨਵੇਂ ਨਾਅਰੇ ਰਾਹੀ ਲੋਕਾਂ ਨੂੰ ਜਾਗਰੁਕ ਕਰਦੀ ਹੋਈ ਅਮਰੀਕ ਸਿੰਘ ਰੋਡ ਤੋਂ ਫਾਇਰ ਬ੍ਰਿਗੇਡ ਤੱਕ ਪਹੁੰਚੀ। ਜਿਥੇ ਸਿਹਤ ਵਿਭਾਗ ਦੁਆਰਾ ਕੱਢੀ ਜਾ ਰਹੀ ਰੈਲੀ ਜਿਸ ਨੂੰ ਏ.ਡੀ. ਸੀ ਸ੍ਰੀਮਤੀ ਸੋਨਾਲੀ ਗਿਰੀ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਆਰੀਆਂ ਸਮਾਜ ਚੌਂਕ, ਧੋਬੀ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ਲਈ ਰਵਾਨਗੀ ਕੀਤੀ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਡਾ: ਖੁਸ਼ਨਸੀਬ ਕੌਰ, ਪ੍ਰੋ: ਹਰਲੀਨ ਕੌਰ, ਪ੍ਰੋ: ਖੁਸ਼ਨੀਲ ਕੌਰ ਆਦਿ ਵੀ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply