Sunday, December 22, 2024

ਆਜਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਵਿਸ਼ੇਸ਼ ਕੋਵਿਡ ਵੈਕਸੀਨ ਮੁਹਿੰਮ ਸ਼ੁਰੂ

30 ਸਤੰਬਰ ਤੱਕ 18 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਲੈ ਸਕਣਗੇ ਕੋਵਿਡ ਵੈਕਸੀਨ ਦੀ ਮੁਫ਼ਤ ਬੂਸਟਰ ਡੋਜ਼

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਸਰਕਾਰ ਵਲੋਂ ਅਹਿਮ ਫੈਸਲਾ ਲੈਦੇ ਹੋਏ 30 ਸਤੰਬਰ 2022 ਤੱਕ 18 ਸਾਲ ਤੋ ਵਧੇਰੇ ਉਮਰ ਵਾਲੇ ਵਿਅਕਤੀ ਕਿਸੇ ਵੀ ਸਰਕਾਰੀ ਟੀਕਾਕਰਨ ਕੇਂਦਰ ਵਿਚ ਬੂਸਟਰ ਡੋਜ਼ ਮੁਫਤ ਲੈ ਸਕਣਗੇ।ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਰਫ ਸਿਹਤਕਰਮੀ ਅਤੇ ਫਰੰਟਲਾਈਨ ਵਰਕਰ ਹੀ 9 ਮਹੀਨੇ ਤੋਂ ਪਹਿਲਾਂ ਬੂਸਟਰ ਡੋਜ਼ ਲਗਵਾ ਸਕਦੇ ਸਨ।ਪਰ ਹੁਣ 18 ਤੋਂ ਉਪਰ ਦੀ ਉਮਰ ਦਾ ਹਰ ਵਿਅਕਤੀ ਬੂਸਟਰ ਡੋਜ਼ ਲਗਵਾ ਸਕਦਾ ਹੈ।
                  ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੌਹਰੀਆਂ ਨੇ ਇਹ ਜਾਣਕਾਰੀ ਦਿੱਤੀ। ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਕੌਹਰੀਆਂ ਅਧੀਨ ਸਿਹਤ ਕੇਂਦਰਾਂ ‘ਤੇ ਯੋਗ ਲਾਭਪਾਤਰੀ ਵੈਕਸੀਨ ਲਗਵਾ ਸਕਦੇ ਹਨ।ਨਵੀਂ ਐਡਵਾਈਜ਼ਰੀ ਅਨੁਸਾਰ ਬੂਸਟਰ ਡੋਜ਼ ਜਾਂ ਕੋਰੋਨਾ ਦੀ ਸਾਵਧਾਨੀ ਵਾਲੀ ਖੁਰਾਕ ਵਿਚਕਾਰ ਅੰਤਰ ਨੂੰ 6 ਮਹੀਨੇ ਜਾਂ 26 ਹਫ਼ਤੇ ਕਰ ਦਿੱਤਾ ਗਿਆ ਹੈ।ਇਸ ਲਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ 18 ਤੋਂ 59 ਸਾਲ ਤੱਕ ਦੇ ਵਿਅਕਤੀ 6 ਮਹੀਨੇ ਜਾਂ 26 ਹਫਤਿਆਂ ਦੇ ਵਕਫੇ ਤੋਂ ਬਾਅਦ ਲਗਵਾ ਸਕਦੇ ਹਨ।ਡਾ. ਸਤਿੰਦਰ ਕੌਰ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੀ ਸਾਵਧਾਨੀ ਵਾਲੀ ਖ਼ੁਰਾਕ ਕਾਫ਼ੀ ਲਾਹੇਵੰਦ ਹੈ।ਇਸ ਲਈ ਸਮੂਹ ਯੋਗ ਲਾਭਪਾਤਰੀਆਂ ਨੂੰ ਇਹ ਖ਼ੁਰਾਕ ਲਗਵਾ ਲੈਣੀ ਚਾਹੀਦੀ ਹੈ।
               ਇਸ ਮੌਕੇ ਡਾ. ਰਿਸ਼ਵ ਗਰਗ, ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ, ਮਨਜੀਤ ਕੌਰ, ਰਾਜ ਕੌਰ, ਵੀਰ ਸਿੰਘ, ਸ਼ਰਨਦੀਪ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …