ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਸਮਾਜ ਸੇਵੀ ਸੁਸ਼ੀਲ ਗਰਗ ਰਿੰਕਾ ਦੇ ਪੁੱਤਰ ਹਰਸ਼ ਗਰਗ ਵਲੋਂ ਆਪਣੇ 15ਵੇਂ ਜਨਮ ਦਿਨ ‘ਤੇ ਦੋਸਤਾਂ ਨਾਲ ਮਿਲ ਕੇ ਸਵਰਗ ਦੁਆਰ ਨੇੜੇ ਬੱਸ ਸਟੈਂਡ ਵਿਖੇ ਬੂਟੇ ਲਗਾਏ ਗਏ।ਸੁਸ਼ੀਲ ਗਰਗ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਹੈ।ਜਿਸ ਵਲੋਂ ਦੋਸਤਾਂ ਸਮੇਤ ਬੂਟੇ ਲਾਏ ਜਾ ਰਹੇ ਹਨ।ਹਰਸ਼ ਗਰਗ ਨੇ ਕਿਹਾ ਕਿ ਉਨਾਂ ਦੇ ਪਿਤਾ ਞਵਾਤਾਵਰਨ ਪ੍ਰੇਮੀ ਹਨ, ਜਿੰਨਾਂ ਨੇ ਉਸ ਨੂੰ ਬੂਟੇ ਲਗਾਉਣ ਲਈ ਕਿਹਾ ਹੈ।ਵਿਸ਼ੇਸ਼ ਤੌਰ ‘ਤੇ ਪੁੱਜੇ ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਅਮਿਤ ਅਗਰਵਾਲ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਤੇ ਨੌਜਵਾਨਾਂ ਨੂੰ ਅੱਗੇ ਆ ਕੇ ਪੌਦੇ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਿਮਾਂਸ਼ੂ ਬਾਂਸਲ, ਪਾਰਸ ਗੋਇਲ, ਰਿਸ਼ੂ ਗਰਗ, ਅਰਪਿਤ ਗਰਗ, ਮਹਿਕ, ਨਵੀਸ਼ ਬਾਂਸਲ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …