Sunday, June 29, 2025
Breaking News

ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਚਲਾਇਆ ਸਫਾਈ ਅਭਿਆਨ

ਸ਼ੁਜਾਨਪੁਰ, 10 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਜ਼ਾਦੀ ਦੇ 75 ਵਰੇ੍ਹ ਪੁਰੇ ਹੋਣ ‘ਤੇ ਸਫਾਈ ਅਭਿਆਨ ਚਲਾਇਆ ਗਿਆ।ਜਿਸ ਵਿਚ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ।ਵੱਡੀ ਗਿਣਤੀ ‘ਚ ਕਾਲਜ ਵਿੱਚ ਪਹੁੰਚੇ ਵਿਦਿਆਰਥੀਆਂ ਨੇ ਸਫ਼ਾਈ ਅਭਿਆਨ ਪ੍ਰਤੀ ਉਤਸਾਹ ਦਿਖਾਇਆ।ਇਸ ਤੋਂ ਬਾਅਦ ਕਾਲਜ ਪ੍ਰਿੰਸੀਪਲ ਮੈਡਮ ਪ੍ਰੋ. ਭੁਪਿੰਦਰ ਕੌਰ ਦੀ ਯੋਗ ਅਗਵਾਈ ਵਿਚ ਐਨ.ਐਸ.ਐਸ ਵਿਭਾਗ ਦੇ ਵਿਦਿਆਰਥੀਆਂ ਨੇ ਆਜ਼ਾਦੀ ਦੇ 75 ਵਰੇ੍ਹ ਪੁਰੇ ਹੋਣ ‘ਤੇ ਭਾਰਤ ਸਰਕਾਰ ਵਲੋਂ ਮਨਾਏ ਜਾ ਰਹੇ ਆਜ਼ਾਦੀ ਸਾਲ ਦੇ ਅਧੀਨ (ਅੰਤਰਰਾਸ਼ਟਰੀ ਯੁਵਾ ਦਿਵਸ ਦੇ ਵਿਸ਼ੇਸ਼ ਮੌਕੇ ਤੇ 1 ਤੋਂ 15 ਅਗਸਤ 2022 ਤੱਕ) ਸਵੱਛਤਾ ਪਖਵਾੜਾ ਵਿੱਚ ਭਾਗ ਲਿਆ।ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ।ਉਹਨਾਂ ਨੇ ਹੱਥ ਵਿੱਚ ਤਿਰੰਗੇ ਲੈ ਕੇ ਕੈਂਪਸ ਦੇ ਅੰਦਰ ਅਤੇ ਨੇੜੇ ਦੇ ਇਲਾਕੇ ਦੇ ਲੋਕਾਂ ਨੂੰ ਇਹ ਸੰਦੇਸ ਦੇਣ ਲਈ ਆਜ਼ਾਦੀ ਦੋੜ ਵਿੱਚ ਹਿੱਸਾ ਲਿਆ।ਐਨ.ਐਸ.ਐਸ ਇੰਚਾਰਜ਼ ਡਾ. ਵਿਸ਼ਾਲ ਕੁਮਾਰ ਅਤੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੈਡਮ ਗੁਲਕਿਰਨ ਕੌਰ ਨੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
                     ਇਸ ਮੌਕੇ ਕਾਲਜ ਦੇ ਪ੍ਰੋ. ਸੁਖਜਿੰਦਰ ਕੌਰ, ਪ੍ਰੋ. ਜਸ਼ਨਜੋਤ ਸਿੰਘ ਜੌਹਲ, ਮੈਡਮ ਨੇਹਾ ਅਤੇ ਮੈਡਮ ਸ਼ਾਲੂ ਤੋਂ ਇਲਾਵਾ ਨਾਨ-ਟੀਚਿੰਗ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …