Thursday, January 2, 2025

ਮੇਅਰ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਅਜ਼ਾਦੀ ਦਿਹਾੜੇ ‘ਤੇ ਕੌਮੀ ਝੰਡਾ ਲਹਿਰਾਇਆ ਗਿਆ

ਸ਼ਹਿਰ ਵਾਸੀਆਂ ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਮੇਅਰ ਨੇ ਦਿੱਤੀ ਵਧਾਈ

ਅੰਮ੍ਰਿਤਸਰ, 15 ਅਗਸਤ (ਜਗਦੀਪ ਸਿੰਘ ਸੱਗੂ) – ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਮੇਅਰ ਕਰਮਜੀਤ ਸਿੰਘ ਵਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵਨਿਊ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਦਸਤੇ ਤੋਂ ਸਲਾਮੀ ਲਈ।ਇਸ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਦਾ ਦਫ਼ਤਰ ਪਹੁੰਚਣ ‘ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਸਮੂਹ ਕੌਂਸਲਰਾਂ, ਨਗਰ ਨਿਗਮ ਦੇ ਆਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।ਮੇਅਰ ਕਰਮਜੀਤ ਸਿੰਘ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗਾਨ ਦੇ ਨਾਲ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ।ਇਸ ਉਪਰੰਤ ਮੇਅਰ ਨੇ ਪਰੇਡ ਦਾ ਮੁਆਇਨਾ ਕੀਤਾ।ਮੇਅਰ ਕਰਮਜੀਤ ਸਿੰਘ ਨੇ ਹਾਜ਼ਰੀਨ ਨੂੰ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ।ਉਹਨਾ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਿਨ੍ਹਾ ਕਰਕੇ ਅੱਜ ਦੇਸ਼ ਆਜ਼ਾਦੀ ਨਿੱਘ ਮਾਣ ਰਿਹਾ ਹੈ। ਉਹਨਾ ਕਿਹਾ ਕਿ ਨਗਰ ਨਿਗਮ ਦੇ ਕੌਂਸਲਰ ਸਾਹਿਬਾਨ, ਅਧਿਕਾਰੀਆਂ ਅਤੇ ਕਰਮਚਾਰੀਆਂ,ਸਿਹਤ ਵਿਭਾਗ ਦੇ ਸਫਾਈ ਸੈਨਿਕਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਉਪਰੰਤ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਮੇਅਰ ਕਰਮਜੀਤ ਸਿੰਘ ਨੂੰ ਸਹਿਰਵਾਸੀਆਂ ਦੀ ਸੇਵਾ ਵਿਚ ਉਹਨਾਂ ਵਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਇਤ ਕੀਤਾ ਗਿਆ।ਮੇਅਰ ਵਲੋਂ ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਲਈ ਮੁਫ਼ਤ ਪੋਦੇ ਵੀ ਵੰਡੇ ਗਏ।
                   ਸਮਾਰੋਹ ‘ਚ ਡਿਪਟੀ ਮੇਅਰ ਯੂਨਸ ਕੁਮਾਰ, ਸੀਨੀਅਰ ਕੌਂਸਲਰ ਮਹੇਸ਼ ਖੰਨਾ, ਪ੍ਰਮੋਦ ਕੁਮਾਰ ਬੱਬਲਾ, ਅਵਿਨਾਸ਼ ਚੰਦਰ ਜੌਲੀ, ਪਰਦੀਪ ਸ਼ਰਮਾ, ਦਲਬੀਰ ਸਿੰਘ ਮੰਮਣਕੇ, ਗਗਨਦੀਪ ਸਿੰਘ ਸਹਿਜ਼ਰਾ, ਦਵਿੰਦਰ ਪਹਿਲਵਾਨ, ਜਗਦੀਸ਼ ਕਾਲੀਆ, ਸਾਬਕਾ ਕੌਂਸਲਰ ਅਨੇਕ ਸਿੰਘ, ਸਰਬੀਤ ਸਿੰਘ ਲਾਟੀ, ਲਖਵਿੰਦਰ ਸਿੰਘ, ਵਨੀਤ ਗੁਲਾਟੀ, ਵਿਰਾਟ ਦੇਵਗਨ, ਜਸਵਿੰਦਰ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਬੋਬੀ, ਸੁਨੀਲ ਕੌਂਟੀ, ਰਾਮਬਲੀ, ਆਦਿ ਸ਼ਾਮਿਲ ਹੋਏ।

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …