Thursday, August 27, 2026

ਮੇਅਰ ਵਲੋਂ ਡਾਇਮੰਡ ਐਵੀਨਿਊ ਵਿਖੇ ਟਿਊਬਵੈਲ ਦਾ ਉਦਘਾਟਨ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਵਿਚ ਪੈਂਦੀ ਵਾਰਡ ਨੰ. 12 ਦੇ ਇਲਾਕੇ ਡਾਇਮੰਡ ਐਵੀਨਿਊ ਵਿਖੇ ਨਵੇਂ ਰਿੱਗ ਬੋਰ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ।ਇਸ ਟਿਊਬਵੈਲ ਦਾ ਕੰਮ 30 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਇਲਾਕਾ ਨਿਵਾਸੀਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਟਿਊਬਵੈਲ ਸ਼ੁਰੂ ਕੀਤਾ ਗਿਆ ਹੈ।ਇਸ ਨਾਲ ਡਾਇਮੰਡ ਐਵਨਿਊ, ਕਰਨ ਵਿਹਾਰ, ਵਾਈਟ ਐਵੀਨਿਊ ਇਲਾਕੇ ਵਿੱਚ ਪੀਣ ਵਾਲਾ ਪਾਣੀ ਸੁਖਾਲਾ ਮੁਹੱਈਆ ਹੋਵੇਗਾ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਅੱਜ ਦੇ ਯੁੱਗ ਦੀ ਲੋੜ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਿੱਤੀ ਜਾਵੇ।
ਇਸ ਮੌਕੇ ਸ਼੍ਰੀਮਤੀ ਪ੍ਰਿਅੰਕਾ ਸ਼ਰਮਾ ਕੌਂਸਲਰ, ਡੀ.ਐਮ.ਪੀ (ਰਿਟਾ.) ਕੇ.ਕੇ ਸ਼ਰਮਾ, ਕਸ਼ਮੀਰ ਸਿੰਘ ਸੋਹਲ, ਬੀ.ਐਸ ਭਾਟੀਆ, ਭੁਪਿੰਦਰ, ਸਾਹਿਲ, ਤਸਵੀਰ ਸਿੰਘ ਰੰਧਾਵਾ, ਰਵਿੰਦਰ ਸਿੰਘ ਰੰਧਾਵਾ, ਅਭਿਸ਼ੇਕ ਅਰੋੜਾ, ਜਸਪਾਲ ਸਿੰਘ, ਐਸ.ਡੀ.ਓ ਹਰਜਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …