Saturday, April 20, 2024

ਖ਼ਾਲਸਾ ਕਾਲਜ ਇੰਜੀਨੀਅਰਿੰਗ ਟੈਕਨਾਲੋਜੀ ਨੇ ‘ਇੰਜੀਨੀਅਰ ਦਿਵਸ’ ਮਨਾਇਆ

ਅੰਮ੍ਰਿਤਸਰ, 21 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਨੇ ਭਾਰਤ ਦੇ ਸਭ ਤੋਂ ਉਤਮ ਇੰਜੀਨੀਅਰਾਂ ’ਚੋਂ ਇਕ ਐਮ. ਵਿਸ਼ਵੇਸ਼ਵਰਿਆ ਦੇ ਜਨਮ ਦਿਨ ਨੂੰ ਸਮਰਪਿਤ ‘ਇੰਜੀਨੀਅਰ ਦਿਵਸ’ ਮਨਾਇਆ।ਜਨਰਲ ਸਿਖਲਾਈ ਤੇ ਪਲੇਸਮੈਂਟ ਸੈਲ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੁਆਰਾ ਉਭਰਦੇ ਇੰਜੀਨੀਅਰਾਂ ਲਈ ਉਦਯੋਗ ਮੁਖੀ ਕੈਰੀਅਰ ਬਾਰੇ ਭਾਸ਼ਣ ਉਪਰੰਤ ਆਨਲਾਈਨ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ।
ਕਾਲਜ ਡਾਇਰੈਕਟਰ ਡਾ: ਮੰਜ਼ੂ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੰਜੀਨੀਅਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵਿਕਾਸਸ਼ੀਲ ਰਾਸ਼ਟਰ ਦੀ ਆਰਥਿਕਤਾ ’ਚ ਉਨ੍ਹਾਂ ਦਾ ਵੱਡਾ ਯੋਗਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇੰਜੀਨੀਅਰ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਕ ਸੂਝਵਾਨ ਇੰਜੀਨੀਅਰ ਚੰਗੇ ਸਮਾਜ, ਬੇਹਤਰ ਆਰਥਿਕ ਬੁਨਿਆਦੀ ਢਾਂਚੇ ਅਤੇ ਰਾਸ਼ਟਰ ਦੇ ਅੰਦਰ ਤੇ ਵਿਸ਼ਵ ਪੱਧਰ ’ਤੇ ਵੀ ਆਪਣੇ ਤਜ਼ਰਬੇ ਰਾਹੀਂ ਸਮਾਜ ’ਚ ਉਤਮ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸਹੀ ਸਮੇਂ ’ਤੇ ਸਹੀ ਨੌਕਰੀ ਦੀ ਚੋਣ ਕਰਨਾ ਮੁਸ਼ਕਿਲ ਹੈ ਅਤੇ ਇਸ ਲਈ ਕੈਰੀਅਰ ਕਾਉਂਸਲਿੰਗ ਸਬੰਧੀ ਪ੍ਰੋਗਰਾਮ ਇਸ ਦਿਸ਼ਾ ’ਚ ਵਿਦਿਆਰਥੀਆਂ ਦਾ ਉਚਿਤ ਮਾਰਗਦਰਸ਼ਨ ਕਰ ਕੇ ਉਨ੍ਹਾਂ ਨੂੰ ਜੀਵਨ ’ਚ ਅਗਾਂਹ ਵਧਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ।
‘ਉਦਯੋਗਿਕ ਖੇਤਰ ’ਚ ਵਧੀਆ ਕਰੀਅਰ’ ਵਿਸ਼ੇ ’ਤੇ ਕੋਚਰ ਇਨਫੋਟੈਕ ਪ੍ਰਾਈਵੇਟ ਲਿਮਟਿਡ, ਅੰਮਿ੍ਰਤਸਰ ਤੋਂ ਪ੍ਰੋਗਰਾਮਰ, ਅਧਿਆਪਕ ਅਤੇ ਸਲਾਹਕਾਰ ਮਾਹਿਰ ਸ੍ਰੀਮਤੀ ਪੁਸ਼ਪਲਤਾ ਬਗਾਤੀ ਨੇ ਜਾਣਕਾਰੀ ਦਿੰਦਿਆਂ ਉਦਯੋਗ ਦੀਆਂ ਜ਼ਰੂਰਤਾਂ ਨੂੰ ਉਜਾਗਰ ਕੀਤਾ ਅਤੇ ਨਾਮਵਰ ਐਮ.ਐਨ.ਸੀਜ਼ ’ਚ ਨੌਕਰੀ ਦੇ ਮੌਕਿਆਂ ਨੂੰ ਹਾਸਲ ਕਰਨ ਲਈ ਇਕ ਵਿਦਿਆਰਥੀ ਦੁਆਰਾ ਲੋੜੀਂਦੇ ਯਤਨਾਂ ਸਬੰਧੀ ਚਾਨਣਾ ਪਾਇਆ।
ਵਿਦਿਆਰਥੀਆਂ ਦੇ ਆਨਲਾਈਨ ਕੁਇਜ਼ ਮੁਕਾਬਲਿਆਂ ’ਚ ਸੀ.ਐਸ.ਈ 5ਵਾਂ ਸਮੈਸਟਰ ਦੀ ਸਵਨੀਤ ਕੌਰ ਨੇ ਪਹਿਲਾ, ਸਿਵਲ ਇੰਜਨੀਅਰਿੰਗ 5ਵਾਂ ਸਮੈਸਟਰ ਦੇ ਅਤੁਲ ਸ਼ਰਮਾ ਨੇ ਦੂਜਾ, ਜਦਕਿ ਸੀ.ਐਸ.ਈ ਅਤੇ ਐਮ.ਈ 5ਵੇਂ ਸਮੈਸਟਰ ਦੀ ਏਕਮਪ੍ਰੀਤ ਕੌਰ ਅਤੇ ਮਹੀਪਾਲ ਸਿੰਘ ਨੇ ਤੀਜ਼ਾ ਸਥਾਨ ਹਾਸਲ ਕੀਤਾ।ਡਾ: ਮੰਜ਼ੂ ਬਾਲਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।
ਇਸ ਮੌਕੇ ਇੰਜ਼. ਮਨੀਤ ਕੌਰ, ਡਾ: ਮੋਹਿਤ ਅੰਗੁਰਾਲਾ, ਡਾ. ਸੰਦੀਪ ਸਿੰਘ ਸੰਨੀ, ਡਾ. ਰਿਪਿਨ ਕੋਹਲੀ, ਡਾ. ਅਤੁਲ ਅਗਨੀਹੋਤਰੀ ਅਤੇ ਇੰਜ. ਜਸਜੀਵਨ ਸਿੰਘ ਆਦਿ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …