Sunday, May 25, 2025
Breaking News

ਖੇਤੀਬਾੜੀ ਅਧਿਕਾਰੀਆਂ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅਪੀਲਾਂ

ਕਿਸਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕੇ.ਵੀ.ਸੀ ਅਪਡੇਟ ਜਰੂਰੀ- ਗਿੱਲ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕੋਈ ਵੀ ਕਿਸਾਨ ਵੀਰ ਖੇਤਾਂ ਵਿਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਵੇ।ਉਹਨਾਂ ਨਾਲ ਕਿਸਾਨਾਂ ਦੇ ਭਾਰੀ ਇਕੱਠ ਤੋਂ ਇਲਾਵਾ ਏ.ਓ ਡਾ. ਤੇਜਿੰਦਰ ਸਿੰਘ, ਡਾ. ਸੁਖਰਾਜਬੀਰ ਸਿੰਘ, ਡਾ. ਕੁਲਦੀਪ ਸਿੰਘ ਮੱਤੇਵਾਲ, ਡਾ. ਅਮਰਜੀਤ ਸਿੰਘ ਅਤੇ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਆਦਿ ਅਫਸਰ ਅਤੇ ਵੱਡੀ ਗਿਣਤੀ ‘ਚ ਕਿਸਾਨ ਵੀ ਹਾਜ਼ਰ ਸਨ।ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਵਿਚ ਉਹ ਰਹਿੰਦ ਖੂਹੰਦ ਨੂੰ ਬਿਲਕੁੱਲ ਅੱਗ ਨਾ ਲਗਾਉਣ।ਕਿਸਾਨ ਜਿਹਨਾਂ ਨੂੰ ਪੀ.ਐਮ ਕਿਸਾਨ ਨਿਧੀ ਸਕੀਮ ਤਹਿਤ ਜੋ ਦੋ ਹਜਾਰ ਰੁਪਏ ਮਿਲਦੇ ਹਨ ਤਾਂ ਉਹ ਕਿਸਾਨ ਆਪਣੀ ਕਿਸੇ ਵੀ ਨਜਦੀਕੀ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ ਜਾ ਕੇ ਆਪਣੇ ਖਾਤੇ ਨਾਲ ਕੇ.ਵਾਈ.ਸੀ ਅਪਡੇਟ ਕਰਾਓਣ ਨਹੀਂ ਤਾਂ ਅਗਲੀ ਕਿਸ਼ਤ ਆਓਣੀ ਬੰਦ ਹੋ ਜਾਵੇਗੀ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …