Sunday, December 22, 2024

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਅਦਾਰਿਆਂ ਨੇ ਬਾਕਸਿੰਗ ’ਚ ਮਾਰੀਆਂ ਮੱਲ੍ਹਾਂ

ਖਾਲਸਾ ਕਾਲਜ ਗਰਲਜ਼ ਸੀਨੀ: ਸੈ: ਸਕੂਲ ਦੀਆਂ ਖਿਡਾਰਨਾਂ ਓਵਰਆਲ ਜੇਤੂ

ਅੰਮ੍ਰਿਤਸਰ, 25 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਨ੍ਹਾਂ ਮੁਕਾਬਲਿਆਂ ’ਚ ਗਰਲਜ਼ ਸਕੂਲ ਦੀਆਂ ਬਾਕਸਿੰਗ ਖਿਡਾਰਣਾਂ ਓਵਰ ਆਲ ਜੇਤੂ ਰਹੀਆਂ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੂੰ ਵਧਾਈ ਦਿੰਦਿਆਂ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਕੀਤੀ।
ਸ੍ਰੀਮਤੀ ਨਾਗਾਪਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਕਸਿੰਗ ਦੇ ਜ਼ਿਲ੍ਹਾ ਸਕੂਲ ਪੱਧਰੀ ਟੂਰਨਾਮੈਂਟ ’ਚ ਅੰਮ੍ਰਿਤਸਰ ’ਚੋਂ ਕੱੱਲ 8 ਟੀਮਾਂ ਨੇ ਭਾਗ ਲਿਆ।ਸਕੂਲ ਦੀ ਅੰਡਰ-17 ਦੀ ਟੀਮ ’ਚੋਂ 4 ਖਿਡਾਰਨਾਂ ਸੁਮਨ ਨੇ 42 ਕਿਲੋ ਭਾਰ ਵਰਗ, ਮਾਨਸੀ ਨੇ 48 ਕਿਲੋ ਭਾਰ ਵਰਗ, ਖੁਸ਼ਦੀਪ ਕੌਰ ਨੇ 57 ਕਿਲੋ ਭਾਰ ਵਰਗ ਅਤੇ ਪਲਵੀ ਕੌਰ ਨੇ 46 ਕਿਲੋ ਭਾਰ ਵਰਗ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ’ਚ ਸਕੂਲ ਦੀ ਟੀਮ ਜਿਲ੍ਹੇ ’ਚੋਂ ਪਹਿਲਾ ਸਥਾਨ ’ਤੇ ਰਹੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੰਡਰ-14 ਦੀ ਟੀਮ ’ਚੋਂ 3 ਖਿਡਾਰਨਾਂ ਸਿਮਰਨਜੀਤ ਕੌਰ ਨੇ 36-38 ਕਿਲੋ ਭਾਰ ਵਰਗ, ਜਾਨਵੀ ਨੇ 42 ਕਿਲੋ ਭਾਰ ਵਰਗ ’ਚੋਂ ਪਹਿਲਾ ਅਤੇ ਮੈਤਰੀ ਨੇ 44 ਕਿਲੋ ਭਾਰ ਵਰਗ ’ਚੋਂ ਤੀਸਰਾ ਸਥਾਨ ਹਾਸਲ ਕੀਤਾ, ਜਿਸ ਨਾਲ ਅੰਡਰ-14 ਦੀ ਟੀਮ ਜਿਲ੍ਹੇ ’ਚੋਂ ਤੀਸਰੇ ਸਥਾਨ ’ਤੇ ਰਹੀ।
ਖ਼ਾਲਸਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ 3 ਸੋਨੇ, 1 ਚਾਂਦੀ ਦੇ ਤਗਮੇ ’ਤੇ ਕਬਜ਼ਾ :- ਸਕੂਲ ਪਿ੍ਰੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਆਯੋਜਿਤ ‘ਪੰਜਾਬ ਖੇਡ ਮੇਲਾ’ ਅਧੀਨ ‘ਕਿੱਕ ਬਾਕਸਿੰਗ ਮੁਕਾਬਲੇ’ ’ਚ ਜੂਨੀਅਰ ਵਰਗ ’ਚ ਖੇਡਦਿਆਂ ਸਚਲੀਨ ਕੌਰ, ਅਜੇਪ੍ਰਤਾਪ ਸਿੰਘ ਨੇ ਸੋਨ ਤਗ਼ਮੇ ਅਤੇ ਸਮਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।ਇਸੇ ਤਰ੍ਹਾਂ ਜ਼ਿਲ੍ਹਾ ਆਧਾਰਿਤ ‘ਬਾਕਸਿੰਗ ਮੁਕਾਬਲੇ’ ’ਚ ਵਿਦਿਆਰਥਣ ਪਾਰੁਲ ਆਹੂਜਾ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਫਸਵੇਂ ਮੁਕਾਬਲੇ ’ਚ ਜਿੱਤ ਹਾਸਲ ਕੀਤੀ ਅਤੇ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਕੀਤਾ।
ਇਸ ਮੌਕੇ ਪ੍ਰਿੰ: ਸ੍ਰੀਮਤੀ ਨਾਗਪਾਲ ਅਤੇ ਪ੍ਰਿੰ: ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਧਿਆਪਕਾਂ ਅਤੇ ਕੋਚ ਨੂੰ ਵੀ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …