Wednesday, January 15, 2025

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ਾਲ ਇਕੱਠ 28 ਨੂੰ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨ. ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ‘ਤੇ ਪੰਜਾਬ ਅੰਦਰ 16 ਥਾਵਾਂ ਉਪਰ ਜ਼ਿਲ੍ਹਾ ਵਾਰ ਵਿਸ਼ਾਲ ਇਕੱਠ ਕੀਤੇ ਜਾਣਗੇ।ਇਹਨਾਂ ਇਕੱਠਾਂ ਵਿਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੀਬੀਆਂ ਨੂੰ ਸੂਬਾ ਕੋਰ ਕਮੇਟੀ ਦੇ ਮੁੱਖ ਆਗੂ ਸੰਬੋਧਨ ਕਰਨਗੇ ਤੇ ਸ਼ਹੀਦ ਭਗਤ ਸਿੰਘ ਦੀ ਸਾਮਰਾਜਵਾਦ ਵਿਰੋਧੀ ਤੇ ਕਿਸਾਨਾਂ ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਦਾ ਰਾਜ ਲਿਆਉਣ ਲਈ ਦਿੱਤੀ ਗਈ ਵਿਚਾਰਧਾਰਾ ਬਾਰੇ ਸੰਵਾਦ ਕਰਨਗੇ।ਕਿਸਾਨ ਆਗੂਆਂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਲੋਕ ਨਾਇਕ ਹੈ ਤੇ ਲੋਕ ਨਾਇਕ ਸਦਾ ਰਹੇਗਾ, ਕਿਉਂਕਿ ਉਸ ਦੀ ਵਿਚਾਰਧਾਰਾ ਭਾਰਤ ਦੇ 99% ਲੋਕਾਂ ਦੀ ਵਿਚਾਰਧਾਰਾ ਹੈ ਤੇ ਅੱਜ ਦੇ ਮੌਜ਼ੂਦਾ ਸਮੇਂ ਵਿੱਚ ਅਰਥ ਬਸਤੀਵਾਦੀ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਲੁਟੇਰਾ ਰਾਜ ਭਾਰਤ ਵਿਚ ਚੱਲ ਰਿਹਾ ਹੈ।ਜਿਸ ਵਿੱਚ ਮਹਿੰਗਾਈ, ਬੇਰਜ਼਼ਗਾਰੀ, ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਟੱਪ ਚੁੱਕਾ ਹੈ ਤੇ ਲੋਕ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।75 ਸਾਲਾਂ ਬਾਅਦ ਵੀ ਮੁੱਢਲੀਆਂ ਲੋੜਾਂ ਲਈ ਤਰਸ ਰਹੇ ਹਨ।ਦੇਸ਼ ਦੇ ਆਰਥਿਕ ਸੋਮੇ ਕਾਰਪੋਰੇਟਾਂ ਨੂੰ ਲੁਟਾਏ ਜਾ ਰਹੇ ਹਨ।ਦੇਸ਼ ਦੇ ਹਾਕਮ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਲੋੜਾਂ ਤੋਂ ਹਟਾ ਕੇ ਉਨ੍ਹਾਂ ਧਰਮ, ਜ਼ਾਤਪਾਤ, ਫ਼ਿਰਕਿਆਂ ਵਿੱਚ ਵੰਡ ਕੇ ਆਪਣੀਆਂ ਵੋਟਾਂ ਦਾ ਜੁਗਾੜ ਕਰੀ ਬੈਠੇ ਹਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …