Monday, December 23, 2024

ਮੇਅਰ ਅਰੋੜਾ ਨੇ ਚਿਨਮਯ ਮਿਸ਼ਨ ਨੂੰ ਆਪਣੇ ਵੱਲੋਂ 51000 ਰੁਪਏ ਭੇਂਟ

PPN0712201411
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਚਿਨਮਯ ਮਿਸ਼ਨ ਵੱਲੋਂ ਭਵਨ ਐਸ.ਐਲ.ਸਕੂਲ ਵਿਖੇ 149 ਵਾਂ ਚਿਨਮਯ ਵਿਧਵਾ ਰਾਸ਼ਨ ਪੈਂਸ਼ਨ ਮਾਸਿਕ ਵਿਤਰਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਲ  ਹੋਏ।ਇਸ ਮੋਕੇ ਉਹਨਾਂ ਦੇ ਨਾਲ ਐਸ.ਕੇ.ਵਧਵਾ, ਸੰਜੀਵ ਬਾਂਸਲ, ਸਵਾਮੀ ਪੂਜਯ ਤਾਰਕ ਚੈਤਨਯ ਜੀ, ਪ੍ਰਿੰਸੀਪਲ ਡਾ. ਅਨੀਤਾ ਭੱਲਾ, ਪਿਆਰੇ ਲਾਲ ਸੇਠ, ਅਸ਼ਵਨੀ ਮਲਹੋ ਪ੍ਰੋਫੈਸਰ ਐਸ.ਐਨ.ਜੋਸ਼ੀ, ਅਸੋਸੇਠ, ਸz. ਗੁਰਜਿੰਦਰ ਸਿੰਘ, ਚਿਨਮਯ ਮਿਸ਼ਨ ਦੇ ਮੈਂਬਰ ਆਦਿ ਮਜੂਦ ਸਨ। ਜਿਸ ਵਿਚ 201 ਵਿਧਵਾ ਔਰਤਾਂ ਨੂੰ ਰਾਸ਼ਨ ਵਿਤਰਨ ਕੀਤਾ ਗਿਆ।
ਇਸ ਮੋਕੇ ਤੇ ਮੇਅਰ ਅਰੋੜਾ ਨੇ ਚਿਨਮਯ ਮਿਸ਼ਨ ਨੂੰ ਆਪਣੇ ਵੱਲੋਂ 51000/- ਭੇਂਟ ਕੀਤੇ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚਿਨਮਯ ਮਿਸ਼ਨ ਵੱਲੋਂ ਜੋ ਜਰੂਰਤਮੰਦ ਵਿਧਵਾ ਅੋਰਤਾਂ ਲਈ ਇਹ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਹੈ, ਇਹ ਬਹੁੱਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਮਿਸ਼ਨ ਫ੍ਰੀ ਸਕੂਲ, ਡਾਕਟਰੀ ਸਹਾਇਤਾ ਅਤੇ ਅਜਿਹੀਆਂ ਹੋਰ ਸੇਵਾਵਾਂ ਸਮਾਜ ਨੂੰ ਦੇ ਕੇ ਇੱਕ ਵੱਡਮੂਲਾ ਯੋਗਦਾਨ ਪਾ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਭਵਨ ਸਕੂਲ ਅਤੇ ਚਿਨਮਯ ਮਿਸ਼ਨ ਮਿਲਕੇ ਭਾਰਤੀਯ ਸੰਸਕ੍ਰਿਤੀ ਨੂੰ ਅੱਗੇ ਵਧਾ ਰਹੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply