100 ਵੱਧ ਗੌਰਵਸ਼ਾਲੀ ਇਸਤਰੀਆਂ ਦਾ ਜੀਵਨ ਵੇਰਵਾ ਕੀਤਾ ਦਰਜ਼ – ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮ੍ਰਿਤਸਰ: 7 ਨਵੰਬਰ (ਸੁਖਬੀਰ ਸਿੰਘ) – ਉਘੇ ਸਿੱਖ ਚਿੰਤਕ ਦਿਲਜੀਤ ਸਿੰਘ ਬੇਦੀ ਦੀ ਪੁਸਤਕ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇੱਕ ਸਾਦੇ ਤੇ ਮਹੱਤਵਪੂਰਨ ਸਮਾਗਮ ਦੌਰਾਨ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ (ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ) ਵਿਖੇ ਸੰਗਤ ਅਰਪਣ ਕੀਤੀ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦਿਲਜੀਤ ਸਿੰਘ ਬੇਦੀ ਸਿੱਖ ਪੰਥ ਦੇ ਵਿਦਵਾਨ ਲੇਖਕ ਹਨ, ਉਹ ਦਲ ਪੰਥ ਸਬੰਧੀ ਖੋਜ ਭਰਪੂਰ ਇਤਿਹਾਸ ਦੀ ਰਚਨਾ ਕਰ ਰਹੇ ਹਨ।ਬਾਬਾ ਬਿਨੋਦ ਸਿੰਘ, ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲਵਾਲੀਆ ‘ਤੇ ਕਿਤਾਬਾਂ ਛਪ ਚੁੱਕੀਆਂ ਹਨ।ਹੁਣ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ “ਸਿਮਰਤੀ ਗ੍ਰੰਥ” ਦੀ ਤਿਆਰੀ ਵਿੱਚ ਲੀਨ ਹਨ।ਉਨ੍ਹਾਂ ਕਿਹਾ ਕਿ ਸਿੱਖ ਜਗਤ ‘ਚ ਇਸਤਰੀ ਦਾ ਸਨਮਾਨਜਨਕ ਸਥਾਨ ਹੈ।ਗੁਰੂ ਨਾਨਕ ਸਾਹਿਬ ਨੇ ਇਤਿਹਾਸ ਦੀ ਧਾਰਾ ਮੋੜਦਿਆਂ ਸਿੱਖ ਧਰਮ ਵਿੱਚ ਇਸਤਰੀ ਨੂੰ ਵਿਸ਼ੇਸ਼ ਸਤਿਕਾਰ ਦਿਤਾ।ਬੀਬੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸਨਮਾਨਜਨਕ ਕਾਰਜ਼ ਕੀਤੇ ਹਨ।ਬੇਦੀ ਵਲੋਂ ਉਨ੍ਹਾਂ ਨੂੰ ਕਲਮਬੰਦ ਕਰਨ ਦਾ ਉਪਰਾਲਾ ਪ੍ਰਸ਼ੰਸਾਯੋਗ ਹੈ।
ਬਾਬਾ ਬੁੱਧ ਸਿੰਘ ਨਿੱਕੇ ਘੰੁਮਣ ਵਾਲਿਆਂ ਨੇ ਕਿਹਾ ਕਿ ਇਹ ਪੁਸਤਕ ਬਹੁਤ ਖੋਜ ਭਰਪੂਰ ਹੈ।ਇਸ ਵਿੱਚ ਸੰਸਾਰ ਭਰਦੀਆਂ 100 ਇਸਤਰੀਆਂ ਦਾ ਵਿਸ਼ੇਸ਼ ਜ਼ਿਕਰ ਹੈ।ਅਮਰੀਕਾ ਤੋਂ ਪੁਜੇ ਜਸਵਿੰਦਰ ਸਿੰਘ ਜੱਸੀ ਨੇ ਵੀ ਬੇਦੀ ਨੂੰ ਵਧਾਈ ਦਿੱਤੀ।ਬੇਦੀ ਨੇ ਦੱਸਿਆ ਕਿ ਇਸ ਵੱਡ ਅਕਾਰੀ ਕਿਤਾਬ ਨੂੰ ਪਾਠਕਾਂ ਤੀਕ ਪਹੁੰਚਾਉਣ ਵਿੱਚ ਉਨਾਂ ਇਕ ਦਹਾਕਾ ਗੁਜ਼ਰ ਗਿਆ ਹੈ ਅਤੇ ਕਈ ਨਾਮਵਰ ਇਸਤਰੀ ਲੇਖਕਾਂ ਨੇ ਇਸ ਕਾਰਜ਼ ਵਿੱਚ ਸਹਾਇਤਾ ਕੀਤੀ ਹੈ।ਕਿਤਾਬ ਅਰਪਣ ਕਰਨ ਸਮੇਂ ਬਾਬਾ ਹਰਜੀਤ ਸਿੰਘ ਬਟਾਲੇ ਵਾਲੇ, ਪਰਮਜੀਤ ਸਿੰਘ ਬਾਜਵਾ, ਬਾਬਾ ਜੱਸਾ ਸਿੰਘ, ਪੱਤਰਕਾਰ ਭਾਈ ਮਾਨ ਸਿੰਘ ਬਠਿੰਡਾ ਤੇ ਬਾਬਾ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।