ਜੰਡਿਆਲਾ ਗੁਰੂ, 19 ਮਾਰਚ (ਕੁਲਵੰਤ ਸਿੰਘ/ਵਰਿੰਦਰ ਮਲਹੋਤਰਾ)- ਕੈਬਨਿਟ ਮੰਤਰੀ ਪੰਜਾਬ ਸ੍ਰ: ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਜੰਡਿਆਲਾ ਗੁਰੂ ਸਥਿਤ ਗੁਰਦੁਆਰਾ ਬਾਬਾ ਹੰਦਾਲ ਵਿਖੇ ਨਿੱਜੀ ਫੇਰੀ ਦੋਰਾਨ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ? ਸ਼ਾਰਾ ਦਿਨ ਪੱਤਰਕਾਰਾਂ ਦੇ ਫੋਨ ਖੜਕਦੇ ਰਹੇ ਕਿ ਕੈਰੋਂ ਸਾਹਿਬ ਜੰਡਿਆਲਾ ਗੁਰੂ ਕੀ ਕਰਨ ਆਏ ਹਨ? ਕਿਉੋਕਿ ਜੰਡਿਆਲਾ ਗੁਰੂ ਵਿਚ ਅਗਰ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸ੍ਰ: ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ ਆਏ ਹਨ ਤਾਂ ਉਹ ਜਰੂਰ ਸਾਬਕਾ ਨਗਰ ਕੋਂਸਲ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੇ ਨਿਵਾਸ ਗਏ ਹੋਣਗੇ।ਭਾਵੇਂ ਸਿਆਸੀ ਗਤੀਵਿਧੀਆ ਵਿਚ ਇਹ ਦੋਵੇਂ ਗਰੁੱਪ ਅਲੱਗ-ਅਲੱਗ ਹੋ ਗਏ ਸਨ, ਪਰ ਆਪਸੀ ਪਿਆਰ ਅਤੇ ਪਰਿਵਾਰਿਕ ਮਿਲਵਰਤਨ ਦੇ ਕਾਰਨ ਇੱਕ ਦੂਜੇ ਦੇ ਘਰੇਲੂ ਪ੍ਰੋਗ੍ਰਾਮਾਂ ਵਿਚ ਦੋਹਾਂ ਦਾ ਆਉਣ ਜਾਣ ਸੀ।ਅੱਜ ਵੀ ਸਿਆਸੀ ਹਲਕਿਆ ਵਿਚ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਹਾਜ਼ਰੀ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ।ਪਰ ਇਹਨਾ ਸਭ ਅਫਾਵਾਹਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਆਦੇਸ਼ ਪ੍ਰਤਾਪ ਸਿੰਘ ਨੇ ਇਕ ਪ੍ਰੈਸ ਮਿਲਣੀ ਦੋਰਾਨ ਇਸ ਨੂੰ ਆਪਣੀ ਇਕ ਨਿੱਜੀ ਫੇਰੀ ਦੱਸਦੇ ਹੋਏ ਕਿਹਾ ਕਿ ਇਸ ਵਿਚ ਕੋਈ ਵੀ ਸਿਆਸੀ ਦਖਲ ਅੰਦਾਜੀ ਨਾ ਕੀਤੀ ਜਾਵੇ।ਉਹਨਾਂ ਕਿਹਾ ਕਿ ਸ੍ਰ: ਅਜੀਤ ਸਿੰਘ ਮਲਹੋਤਰਾ ਮੇਰੇ ਪੁਰਾਣੇ ਦੋਸਤ ਹਨ। ਸ੍ਰ: ਕੈਰੋਂ ਕੈਬਨਿਟ ਮੰਤਰੀ ਅਤੇ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਅਤਿ ਨਜ਼ਦੀਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾ ਦੋਹਾਂ ਆਗੂਆ ਦੀ ਬੰਦ ਕਮਰਾ ਇਕ ਗੁਪਤ ਮੀਟਿੰਗ ਹੋਈ ਜਿਸ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਿਲ ਨਹੀ ਹੋ ਸਕੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …