Tuesday, July 21, 2026

‘ਰਾਹੀ ਪ੍ਰੋਜੈਕਟ’ ਅਧੀਨ ਆਸਾਨ ਕਿਸ਼ਤਾਂ ‘ਤੇ ਲਏ ਜਾ ਸਕਦੇ ਹਨ ‘ਈ-ਆਟੋ’ – ਸੰਦੀਪ ਰਿਸ਼ੀ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਣਾਉਣ ‘ਚ ਸਹਾਈ ਇਲੈਕਟ੍ਰਿਕ ਅਤੇ ਹੋਰ ਵਾਹਣਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸਰਕਾਰ ਦੇ ਸਹਿਯੋਗ ਨਾਲ “ਰਾਹੀ ਪ੍ਰੋਜੈਕਟ” ਸ਼ੁਰੂ ਕੀਤਾ ਗਿਆ ਹੈ।ਪੁਰਾਣੇ ਡੀਜ਼ਲ ਆਟੋ ਜੋਕਿ ਅੰਮ੍ਰਿਤਸਰ ਵਿਚ ਰਜਿਸਟਰਡ ਹੋਣ ਉਹਨਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਤੇ ਨਵੇਂ ਅਤੇ ਆਧੁਨਿਕ ਟੈਕਨੋਲੋਜੀ ਦੇ ਈ-ਆਟੋਜ਼ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਕਿ ਸਰਕਾਰ ਵਲੋਂ 1.40 ਲੱਖ ਰੁਪਏ ਦੀ ਨਗਦ ਸਬਸਿਡੀ ਦੇ ਨਾਲ ਕੈਸ਼ ਪੇਮੈਂਟ ਜਾਂ ਬੈਂਕ ਦੀਆਂ ਆਸਾਨ ਕਿਸ਼ਤਾਂ ‘ਤੇ ਲਿਆ ਜਾ ਸਕਦਾ ਹੈ।ਪੁਰਾਣੇ ਡੀਜ਼ਲ ਆਟੋ ਦੇ ਕੇ ਨਵਾਂ ਈ-ਆਟੋ ਅਪਨਾਉਣ ਵਾਲੇ ਚਾਲਕ ਲਈ ਸਰਕਾਰੀ ਸਕੀਮਾਂ ਅਧੀਨ ਨਗਰ ਨਿਗਮ ਵਲੋਂ ‘ਪਹਿਲ ਦੇ ਆਧਾਰ ਦਾ ਕਾਰਡ’ ਬਣਾਇਆ ਜਾਵੇਗਾ।ਇਸ ਵਿਚ ਉਸ ਨੂੰ ਨੀਲਾ ਕਾਰਡ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਆਯੂਸ਼ਮਾਨ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਇਸ ਤੋਂ ਇਲਾਵਾ ਹੋਰ ਜੋ ਵੀ ਲੋਕ ਭਲਾਈ ਦੀਆਂ ਸਕੀਮਾਂ ਚਲ ਰਹੀਆਂ ਹਨ ਉਹਨਾਂ ਨੂੰ ਮਿਲਣਗੀਆਂ।ਇਸ ਸਕੀਮ ਅਧੀਨ ਲਾਭ ਲੈਣ ਵਾਲੇ ਵਿਅਕਤੀ ਦੇ ਪਰਿਵਾਰ ਦੀ ਇਕ ਔਰਤ ਨੂੰ ਸਕਿਲ ਡਿਵੈਲਪਮੈਂਟ ਸਕੀਮ ਅਧੀਨ ਵੱਖ ਵੱਖ ਕੋਰਸਾਂ ਦੀ ਟ੍ਰੇਨਿੰਗ ਬਿਲਕੁੱਲ ਮੁਫਤ ਮੁਹੱਈਆ ਕਰਵਾਈ ਜਾਵੇਗੀ।ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਈ-ਰਿਕਸ਼ਾ ਨਾਲੋਂ ਈ-ਆਟੋ ਕਈ ਗੁਣਾ ਬਿਹਤਰ ਹੈ, ਕਿਉਂਕਿ ਈ-ਆਟੋ ਦੀ ਪਾਵਰ ਅਤੇ ਮਾਇਲੇਜ਼ ਜਿਆਦਾ ਹੈ।ਸਿਟਿੰਗ ਕਪੈਸਿਟੀ ਅਤੇ ਇਸ ਦੀ ਮਿਆਦ ਵੀ ਜਿਆਦਾ ਹੈ, ਜਦਕਿ ਈ-ਰਿਕਸ਼ਾ 2-3 ਸਾਲ ਵਿਚ ਹੀ ਕੰਡਮ ਹੋ ਜਾਂਦਾ ਹੈ।ਉਨਾਂ ਜਿਹਾ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਈ-ਰਿਕਸ਼ਾ ਕਈ ਵਾਰ ਸੜਕਾਂ-ਮੋੜਾਂ ‘ਤੇ ਉਲਟ ਜਾਂਦੇ ਹਨ ਅਤੇ ਦੁਰਘਟਨਾਵਾਂ ਦਾ ਕਾਰਣ ਬਣਦੇ ਹਨ।ਜਿਸ ਨਾਲ ਆਮ ਜਨਤਾ ਦੀਆਂ ਜਾਨਾਂ ਸੁਰੱਖਿਅਤ ਨਹੀ ਰਹਿੰਦੀਆਂ।ਉਹਨਾਂ ਦੱਸਿਆ ਕਿ ‘ਰਾਹੀ ਪ੍ਰੋਜੈਕਟ’ ਅਧੀਨ ਸਰਕਾਰੀ ਸਬਸਿਡੀਆਂ ਦੇ ਨਾਲ ਇਸ ਈ-ਆਟੋ ਦੀ ਕੀਮਤ ਤਕਰੀਬਨ-ਤਕਰੀਬਨ ਈ-ਰਿਕਸ਼ੇ ਜਿੰਨ੍ਹੀ ਹੀ ਪੈ ਜਾਂਦੀ ਹੈ
ਸਕੱਤਰ ਆਰ.ਟੀ.ਏ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ 1 ਅਪ੍ਰੈਲ-2023 ਤੋਂ 15 ਸਾਲ ਪੁਰਾਣੇ ਡੀਜ਼ਲ ਆਟੋ, ਬਾਹਰਲੇ ਸ਼ਹਿਰਾਂ ਵਿੱਚ ਰਜਿਸਟਰਡ ਆਟੋ ਅਤੇ ਅਣ-ਅਧਿਕਾਰਤ ਤੌਰ ‘ਤੇ ਚੱਲ ਰਹੇ ਈ-ਰਿਕਸ਼ਾ ਨੂੰ ਸ਼ਹਿਰ ਵਿੱਚ ਚੱਲਣ ਤੋਂ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਆਰੰਭ ਕਰਨ ਜਾ ਰਹੀ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …