ਬਠਿੰਡਾ, 18 ਦਸੰਬਰ ( ਅਵਤਾਰ ਸਿੰਘ ਕੈਂਥ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਦਿਉਣ ਦੀ ਮੀਟਿੰਗ ਪ੍ਰਧਾਨ ਰਾਮ ਸਿੰਘ ਦਿਉਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚੋਂ ਰਣਜੀਤ ਸਿੰਘ, ਭੋਲਾ ਸਿੰਘ, ਬੂਟਾ ਸਿੰਘ, ਜੈਲਾ ਸਿੰਘ ਅਤੇ ਦਵਿੰਦਰ ਸਿੰਘ ਫੌਜੀ ਆਦਿ ਕਿਸਾਨ ਆਗੂ ਅਤੇ ਕਾਫ਼ੀ ਕਿਸਾਨ ਸ਼ਾਮਿਲ ਹੋਏ, ਇਸ ਮੀਟਿੰਗ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਬਾਰੇ ਅਵਾਰਾ ਪਸ਼ੂਆਂ ਬਾਰੇ, ਪਿੰਡਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੂਝਾਨ ਬਾਰੇ ਅਤੇ ਬੱਸਾਂ ਦੇ ਵਧੇ ਹੋਏ ਕਿਰਾਏ ਆਦਿ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਾਰਾਂ ਕੀਤਾ ਗਿਆ। ਸਿਰਫ਼ 2 ਰੁ: ਤੇਲ ਵਧਣ ਨਾਲ ਕਿਰਾਇਆ ਵਧਾਇਆ ਗਿਆ ਸੀ। ਇਸ ਤੋਂ ਬਾਅਦ ਡੀਜ਼ਲ ਦਾ ਰੇਟ 10-11 ਰੁ: ਘੱਟ ਹੋਣ ਦੇ ਬਾਵਜੂਦ ਵੀਂ ਬੱਸਾਂ ਅਤੇ ਟੈਂਪੂਆਂ ਵਾਲੇ ਉਹੀ ਵਧਿਆ ਕਿਰਾਇਆ ਹੀ ਵਸੂਲ ਰਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …