ਸਮਰਾਲਾ, 27 ਅਪਰੈਲ (ਇੰਦਰਜੀਤ ਸਿੰਘ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਸਮਰਾਲਾ ਦੀ ਡਵੀਜ਼ਨ ਪ੍ਰਧਾਨ ਸੰਗਤ ਸਿੰਘ ਦੀ ਪ੍ਰਧਾਨਗੀ ਹੇਠ
ਹੋਈ ਮੀਟਿੰਗ ਵਿੱਚ ਸਰਕਲ ਪ੍ਰਧਾਨ ਦਵਿੰਦਰ ਸਿੰਘ, ਸੂਬਾ ਕੈਸ਼ੀਅਰ ਸੰਤੋਖ ਸਿੰਘ, ਸਰਕਲ ਸਕੱਤਰ ਤਰਸੇਮ ਲਾਲ, ਸਹਾਇਕ ਸਕੱਤਰ ਰਾਮ ਕਿਸ਼ਨ ਅਤੇ ਸਰਕਲ ਕੈਸ਼ੀਅਰ ਰਾਮ ਕਿਸ਼ਨ ਬੈਂਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਵੇ।ਸੰਗਤ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਉਲੇਕੇ ਪ੍ਰੋਗਰਾਮ ਅਨੁਸਾਰ 1 ਮਈ ਦੇ ਸ਼ਹੀਦਾਂ ਨੂੰ ਮੰਡਲ ਦਫਤਰ ਵਿਖੇ ਜਥੇਬੰਦੀ ਦਾ ਝੰਡਾ ਝੁਲਾ ਕੇ ਅਤੇ ਰੋਸ ਰੈਲੀ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਕਿਰਤ ਕਾਨੂੰਨਾਂ ਵਿੱਚ ਸੋਧ ਵਾਪਿਸ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵਲੋਂ ਦਿਤੇ ਪ੍ਰੋਗਰਾਮ ਅਨੁਸਾਰ 18 ਮਈ ਨੂੰ ਪਟਿਆਲਾ ਮੁੱਖ ਦਫਤਰ ਅਗੇ ਆਪਣੀਆਂ ਮੰਗਾਂ ਮਨਵਾਉਣ ਲਈ ਜੋ ਸੂਬਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ, ਉਸ ਵਿੱਚ ਸਮਰਾਲਾ ਡਵੀਜ਼ਨ ਵਿਚੋਂ ਵੱਡੀ ਪੱਧਰ ’ਤੇ ਮੁਲਾਜ਼ਮ ਅਤੇ ਰਿਟਾਇਰ ਸਾਥੀ ਸ਼ਮੂਲੀਅਤ ਕਰਨਗੇ।
ਮੀਟਿੰਗ ਵਿੱਚ ਪਾਵਰਕਾਮ ਮੈਨੇਜਮੈਂਟ ਵਲੋਂ ਭਰਤੀ ਹੋਏ ਸਹਾਇਕ ਲਾਇਨਮੈਨਾਂ ‘ਤੇ ਤਜ਼ਰਬਾ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਦਾ ਆੜ ਵਿੱਚ ਦਰਜ਼ ਕੀਤੇ ਕੇਸ ਪੁਲੀਸ ਦੁਆਰਾ ਵਾਪਿਸ ਲਏ ਜਾਣ ਅਤੇ ਸੀ.ਆਰ.ਏ ਵਿੱਚ ਤਰਜ਼ਬਾ ਸਰਟੀਫਿਕੇਟ ਸ਼ਰਤ ਖਤਮ ਕਰਕੇ ਮਸਲਾ ਹੱਲ ਕੀਤਾ ਜਾਵੇ।ਪੁਨਰਗਠਨ ਯੋਜਨਾ ਤਹਿਤ ਵੱਡੀ ਗਿਣਤੀ ‘ਚ ਪੋਸਟਾਂ ਵਿੱਚ ਕੱਟ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਬੋਰਡ ਦਾ ਪੁਰਾਣਾ ਸਰੂਪ ਬਹਾਲ ਕੀਤਾ ਜਾਵੇ ।ਇਸ ਮੌਕੇ ਮੰਡਲ ਸਕੱਤਰ ਰੁਲਦਾ ਸਿੰਘ, ਦਰਸ਼ਨ ਸਿੰਘ, ਬਲਦੇਵ ਖਮਾਣੋਂ, ਪ੍ਰੀਤਮ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media