ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਵੱਖ-ਵੱਖ 5
ਖੇਤਰਾਂ ਵਿੱਚ ਜਨਰਲ ਪਰੇਡ ਕੀਤੀ ਗਈ।ਸ੍ਰੀਮਤੀ ਵਤਸਲਾ ਗੁਪਤਾ ਡੀ.ਸੀ.ਪੀ ਸਥਾਨਕ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲੀਸ ਲਾਈਨ ਅੰਮ੍ਰਿਤਸਰ ਸਿਟੀ, ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਦੁਸਹਿਰਾ ਗਰਾਉਂਡ ਰਣਜੀਤ ਐਵੀਨਿਊ, ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਦੀ ਨਿਗਰਾਨੀ ਹੇਠ ਰੇਲਵੇ ਕਲੋਨੀ ਬੀ-ਬਲਾਕ, ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੀ ਨਿਗਰਾਨੀ ਹੇਠ ਆਈ.ਟੀ.ਆਈ ਰਣਜੀਤ ਐਵਨਿਊ ਅਤੇ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੀ ਨਿਗਰਾਨੀ ਹੇਠ ਨਿਊ ਅੰਮ੍ਰਿਤਸਰ ਮਾਰਕੀਟ ਅੰਮ੍ਰਿਤਸਰ ਵਿਖੇ ਏ.ਸੀ.ਪੀ ਅਧਿਕਾਰੀਆਂ, ਥਾਣਾ ਤੇ ਚੌਕੀ, ਇੰਚਾਰਜ਼ਾਂ, ਟਰੈਫਿਕ ਸਟਾਫ, ਯੂਨਿਟ ਸਟਾਫ ਅਤੇ ਦਫਤਰੀ ਸਟਾਫ ਵਲੋਂ ਇਸ ਪਰੇਡ ਵਿੱਚ ਸ਼ਮੂਲੀਅਤ ਕੀਤੀ ਗਈ।ਪਰੇਡ ਦੌਰਾਨ ਡੀ.ਸੀ.ਪੀ ਅਤੇ ਏ.ਡੀ.ਸੀ.ਪੀਜ਼ ਵਲੋਂ ਕਰਮਚਾਰੀਆਂ ਦੀ ਵਰਦੀ ਤੇ ਸਰਕਾਰੀ ਵਾਹਨਾਂ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਡਿਊਟੀ ਦੌਰਾਨ ਪੈਟਰਨ ਮੁਤਾਬਿਕ ਵਰਦੀ ਪਾਉਣ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਸਬੰਧੀ ਜਾਗਰੂਕ ਕਰਦਿਆਂ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਗਈਆਂ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media