ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਗਨੇਸ਼ ਸਿੰਘ ਮਾਲੀ ਨੂੰ ਤਰੱਕੀ ਦੇ ਕੇ ਹੈਡ ਮਾਲੀ ਵਜੋਂ ਤਰੱਕੀ
ਦਿੱਤੀ ਗਈ ਹੈ।ਗਨੇਸ਼ ਸਿੰਘ ਮਾਲੀ ਵਜੋਂ ਸਾਲ 1999 ‘ਚ ਯੂਨੀਵਰਸਿਟੀ ਨਿਯੁੱਕਤ ਹੋਏ ਸਨ, ਜੋ ਇਸ ਸਮੇਂ ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ।ਉਨ੍ਹਾਂ ਦੀ ਤਰੱਕੀ ਤੇ ਜਗੀਰ ਸਿੰਘ ਮੀਤ ਪ੍ਰਧਾਨ ਅਫਸਰ ਐਸੋਸੀਏਸ਼ਨ, ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ, ਅਮਨ ਅਰੋੜਾ, ਗੁਰਮੀਤ ਥਾਪਾ, ਹਰਦੀਪ ਸਿੰਘ ਸਹਾਇਕ ਰਜਿਸਟਰਾਰ, ਵਿਪਨ ਕੁਮਾਰ ਸਹਾਇਕ ਰਜਿਸਟਰਾਰ, ਬਚਨ ਮੰਡਲ, ਸ਼ਾਮ ਲਾਲ, ਵਰਿੰਦਰ ਸਿੰਘ, ਧੰਨਪਾਲ, ਤਰਸੇਮ ਸਿੰਘ, ਅਜੈ ਕੁਮਾਰ, ਬਲਵਿੰਦਰ ਸਿੰਘ, ਦਿਨੇਸ਼ ਕੁਮਾਰ, ਕੁਲਜਿੰਦਰ ਸਿੰਘ ਬੱਲ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।ਜਗੀਰ ਸਿੰਘ ਸਹਾਇਕ ਰਜਿਸਟਰਾਰ, ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ ਅਤੇ ਕੁਲਜਿੰਦਰ ਸਿੰਘ ਬੱਲ ਡੈਮੋਕਰੇਟਿਕ ਇੰਪਲਾਈਜ਼ ਫਰੰਟ ਨੇ ਵੀ ਗਨੇਸ਼ ਸਿੰਘ ਹੈਡ ਮਾਲੀ ਦੀ ਪ੍ਰੋਮੋਸ਼ਨ ‘ਤੇ ਵਧਾਈ ਦਿੱਤੀ।ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਟੈਲੀਫੋਨ ‘ਤੇ ਹੈਡ ਮਾਲੀ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਧੰਨਵਾਦ ਕੀਤਾ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media