ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਸਤਨਾਮ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀ ਦੇ ਪਿਤਾ ਮੇਲਾ ਸਿੰਘ ਵਾਸੀ ਪਿੰਡ ਕੁੱਬੇ ਨੇ ਸਕੂਲ ਨੂੰ ਇੱਕ ਪੱਖਾ ਦਾਨ ਕੀਤਾ।ਮੇਲਾ ਸਿੰਘ ਹਰ ਸਾਲ ਸਕੂਲ ਨੂੰ ਪੱਖਾ ਦਾਨ ਵਜੋਂ ਦਿੰਦੇ ਹਨ।ਉਹਨਾਂ ਅਨੁਸਾਰ ਰੱਤੋਕੇ ਸਕੂਲ ਇੱਕ ਵਧੀਆ ਸਕੂਲ ਹੈ, ਜਿਥੇ ਉਹਨਾਂ ਦੇ ਬੱਚਿਆਂ ਨੂੰ ਵਧੀਆ ਕੁਆਲਿਟੀ ਦੀ ਪੜ੍ਹਾਈ ਬਿਲਕੁੱਲ ਮੁਫ਼ਤ ਮਿਲ ਰਹੀ ਹੈ।ਉਹ ਇਥੋਂ ਦੀ ਕਾਰਗੁਜ਼ਾਰੀ ਤੋਂ ਬਿਲਕੁੱਲ ਸੰਤੁਸ਼ਟ ਹਨ।ਇਸ ਲਈ ਉਹ ਹਰ ਸਾਲ ਸਕੂਲ ਦੀ ਬਿਹਤਰੀ ਲਈ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਉਹ ਇਸ ਮੰਤਵ ਲਈ ਬਾਕੀ ਮਾਪਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ।ਉਨਾਂ ਆਸ ਪ੍ਰਗਟਾਈ ਕਿ ਰੱਤੋਕੇ ਸਕੂਲ ਵਿੱਚ ਪੜ੍ਹ ਕੇ ਉਹਨਾਂ ਦੇ ਬੱਚੇ ਜਿਥੇ ਉਚੇ ਮੁਕਾਮ ਹਾਸਿਲ ਕਰਨਗੇ, ਉਥੇ ਚੰਗੇ ਇਨਸਾਨ ਵੀ ਬਣਨਗੇ।ਮੇਲਾ ਸਿੰਘ ਦਾ ਇਸ ਚੰਗੇ ਕਾਰਜ਼ ਲਈ ਸਕੂਲ ਸਟਾਫ਼ ਪੰਚਾਇਤ ਵਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਸਰਪੰਚ ਕੁਲਦੀਪ ਕੌਰ, ਪਾਲੀ ਧਨੌਲਾ, ਸਾਹਿਬ ਸਿੰਘ, ਸਲਵਿੰਦਰ ਸਿੰਘ ਮਨੀ ਆਦਿ ਮੌਜ਼ੂਦ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …