ਅੰਮ੍ਰਿਤਸਰ, 13 ਜੁਨ (ਸੁਖਬੀਰ ਸਿੰਘ) – ਏ.ਆਈ.ਜੀ ਐਨਕਾਊਂਟਰ ਇੰਟੈਲੀਜੈਂਸ ਕਮ ਪ੍ਰਧਾਨ ਰੌਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਲਖਬੀਰ ਸਿੰਘ ਪੀ.ਪੀ.ਐਸ ਦੇ ਆਦੇਸ਼ ਅਨੁਸਾਰ ਪਰਮਜੀਤ ਸਿੰਘ ਵਿਰਦੀ ਪ੍ਰਧਾਨ ਸਟੇਟ ਰੌਕਿਟਬਾਲ ਐਸੋਸੀਏਸ਼ਨ ਪੰਜਾਬ ਵਲੋਂ 10ਵੀਂ ਨੌਰਥ ਜ਼ੋਨ ਰੌਕਿਟਬਾਲ ਚੈਂਪੀਅਨਸ਼ਿਪ ਕਰਵਾਈ ਗਈ।ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪੱਟੀ ਵਿਖੇ ਹੋਈ ਚੈਂਪਅਿਨਸ਼ਿਪ ਵਿੱਚ ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਖਿਡਾਰੀਆਂ ਦੇ ਅੰਮ੍ਰਿਤਸਰ ਆਉਣ ‘ਤੇ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ, ਅਵਤਾਰ ਸਿੰਘ ਟਰੱਕਾਂ ਵਾਲੇ, ਰਾਜਾ ਸਿੰਘ, ਗੁਰਪ੍ਰੀਤ ਅਰੋੜਾ, ਬਾਬਾ ਲਵਲੀ, ਪਵਨ ਗਿੱਲ, ਜੀ.ਐਸ ਭੱਲਾ ਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …