‘ਅੰਮ੍ਰਿਤਸਰ, 24 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਵਿੱਚ
ਜਨਮੇ ਅਦਾਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਦੂਜਾ ‘ਸੁਰ ਉਤਸਵ’ ਦੇ ਦੂਜੇ ਦਿਨ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸਵ. ਸੁਨੀਲ ਦੱਤ ਨੂੰ ਸਮਰਪਿਤ ਕੀਤਾ।ਦੂਜੇ ਦਿਨ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਨੇ ਸ਼ਿਰਕਤ ਕੀਤੀ।
ਸੁਰ ਉਤਸਵ ਦੌਰਾਨ ਬਾਲੀਵੁਡ ਜਗਤ ਦੇ ਸੁਪ੍ਰਸਿੱਧ ਅਦਾਕਾਰ ਸੁਨੀਤ ਦੱਤ ਫ਼ਿਲਮੀ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ‘ਤੇ ਫਿਲਮਾਏ ਗਾਣੇ ਗਾਏ ਗਏ।ਜਿਸ ਵਿੱਚ ਤਰਲੋਚਨ ਤੋਚੀ, ਸ਼ਮਸ਼ੇਰ ਢਿੱਲੋਂ, ਯਸ਼ਪਾਲ ਮੱਟੂ, ਮਨੀਸ਼ ਸਹਿਦੇਵ, ਸੁਨੀਲ ਕੁਮਾਰ, ਪਵਨ ਕਪੂਰ ਅਤੇ ਲਤਿਕਾ ਅਰੋੜਾ ਨੇ ਸੁਨੀਲ ਦੱਤ ਸਾਹਿਬ ‘ਤੇ ਫਿਲਮਾਏ ਗੀਤ ਗਾਏ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ, ਅਰਵਿੰਦਰ ਭੱਟੀ, ਗਾਇਕ ਹਰਿੰਦਰ ਸੋਹਲ, ਦਲਜੀਤ ਅਰੋੜਾ, ਮੈਡਮ ਰਿਤੂ ਸ਼ਰਮਾ, ਰਾਣਾ ਪ੍ਰਤਾਪ ਸ਼ਰਮਾ, ਜਗਦੀਪ ਹੀਰ, ਬਿਕਰਮ ਸਿੰਘ, ਉਪਾਸਨਾ ਭਾਰਦਵਾਜ, ਸਾਵਨ ਵੇਰਕਾ, ਸੁਨੀਲ ਕੁਮਾਰ ਆਦਿ ਕਲਾ ਪ੍ਰੇਮੀ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media