Monday, December 23, 2024

ਲੇਖਕ ਮੰਚ (ਰਜਿ.) ਸਮਰਾਲਾ ਵਲੋਂ ਲਾਇਬ੍ਰੇਰੀ ਲਈ ਦਿੱਤਾ ਗਿਆ ਯਾਦ ਪੱਤਰ


ਸਮਰਾਲਾ, 8 ਅਗਸਤ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਮੈਂਬਰ ਪਾਰਲੀਮੈਂਟ ਹਲਕਾ ਫਤਿਹਗੜ੍ਹ ਸਾਹਿਬ ਡਾ. ਅਮਰ ਸਿੰਘ ਪਿੰਡ ਸ਼ਾਮਗੜ੍ਹ ਆਏ।ਲੇਖਕ ਮੰਚ (ਰਜਿ.) ਸਮਰਾਲਾ ਵਲੋਂ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਮੰਚ ਦੇ ਉਪ ਪ੍ਰਧਾਨ ਮਾ. ਤਰਲੋਚਨ ਸਿੰਘ ਅਤੇ ਜਨਰਲ ਸਕੱਤਰ ਹਰਬੰਸ ਮਾਲਵਾ ਵਲੋਂ ਉਨ੍ਹਾਂ ਨੂੰ, ਨਗਰ ਕੌਂਸਲਰ ਸਮਰਾਲਾ ਦੀ ਲਾਇਬ੍ਰੇਰੀ ਦੀ ਛੱਤ ਪਾਉਣ ਲਈ ਗ੍ਰਾਂਟ ਮਨਜ਼ੂਰ ਕਰਨ ਲਈ ਯਾਦ ਪੱਤਰ ਦਿੱਤਾ ਗਿਆ।ਮੈਂਬਰ ਪਾਰਲੀਮੈਂਟ ਨੇ ਯਕੀਨ ਦੁਆਇਆ ਕਿ ਇਸ ਕਾਰਜ਼ ਲਈ ਗਰਾਂਟ ਜਲਦ ਤੋਂ ਜਲਦ ਜ਼ਰੂਰ ਜਾਰੀ ਕੀਤੀ ਜਾਵੇਗੀ।ਉਹਨਾਂ ਨਾਲ ਸਮਰਾਲਾ ਹਲਕੇ ਦੇ ਕਾਂਗਰਸ ਇੰਚਾਰਜ਼ ਰਾਜਾ ਸਿੰਘ ਗਿੱਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਬਲਾਕ ਸੰਮਤੀ ਚੇਅਰਮੈਨ ਅਜਮੇਰ ਸਿੰਘ ਪੁਰਬਾ, ਜੋਗਾ ਬਲਾਲਾ ਤੋਂ ਇਲਾਵਾ ਪਿੰਡ ਦੇ ਸਰਪੰਚ ਬਲਜੀਤ ਸਿੰਘ ਬਿੱਲੂ ਅਤੇ ਮਾ. ਯਾਦਵਿੰਦਰ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …