Monday, December 23, 2024

ਪਿੰਕ ਈ-ਆਟੋ, ਰਜਿਸਟ੍ਰੇਸ਼ਨ ਲਈ ਜਲਦ ਲਗਾਏ ਜਾਣਗੇ ਕੈਂਪ – ਕਮਿਸ਼ਨਰ ਰਿਸ਼ੀ

ਆਟੋ ਚਲਾਉਣ ਦੀਆਂ ਇੱਛੁਕ ਔਰਤਾਂ ਲਈ 90% ਸਬਸਿਡੀ ਨਾਲ ਮੁਹੱਈਆ ਕਰਵਾਏ ਜਾਣਗੇ ਕਮਾਈ ਦੇ ਵਸੀਲੇ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਅਤੇ ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਨ ਅਤੇ ਡੀਜ਼ਲ ਆਟੋ ਚਾਲਕਾਂ ਦੀ ਕਮਾਈ ’ਚ ਹੋਰ ਵਾਧਾ ਕਰਨ ਲਈ 1.40 ਲੱਖ ਰੁਪਏ ਦੀ ਸਬਸਿਡੀ ਨਾਲ ਈ-ਆਟੋ ਚਲਾਉਣ ਦੀ ਸਕੀਮ ਅੰਮ੍ਰਿਤਸਰ ਸਮਾਰਟ ਸਿਟੀ ਤਹਿਤ ਚੱਲ ਰਹੀ ਹੈ।ਰਾਹੀ ਸਕੀਮ ਅਧੀਨ ਔਰਤ ਆਟੋ ਚਾਲਕਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਟੋ ਚਲਾਉਣ ਦੀਆਂ ਇੱਛੁਕ ਔਰਤਾਂ ਲਈ ਕਮਾਈ ਦੇ ਵਸੀਲੇ ਵਧਾਉਣ ਲਈ 90% ਸਬਸਿਡੀ ਨਾਲ ਪਿੰਕ ਈ-ਆਟੋ ਮੁਹੱਈਆਂ ਕਰਵਾਉਣ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਤਹਿਤ ਪਿੰਕ ਈ-ਆਟੋ ਚਾਲਕ ਔਰਤਾਂ ਨੂੰ 90% ਸਬਸਿਡੀ ਨਾਲ ਦਿੱਤੇ ਜਾਣਗੇ ਅਤੇ ਜਿਸ ਵਿਚ ਪੁਰਾਣਾ ਡੀਜਲ ਆਟੋ ਸਕਰੈਪ ਕਰਨ ਦੀ ਸ਼ਰਤ ਨਹੀਂ ਹੋਵੇਗੀ ਅਤੇ ਲਾਭਪਾਤਰੀ ਨੂੰ ਪਿੰਕ ਈ-ਆਟੋ ਦੀ ਕੁੱਲ ਕੀਮਤ ਦਾ 10% ਹਿੱਸਾ ਦੇਣਾ ਹੋਵੇਗਾ।ਕਿਉਂਜੋ ਇਸ ਸਮੇਂ ਸਮਾਜ ਵਿਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੈ।ਇਸ ਲਈ ਇਸ ਰਾਹੀ ਸਕੀਮ ਦਾ ਔਰਤਾਂ ਨੂੰ ਲਾਭ ਮਿਲਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਇਸ ਮੰਤਵ ਲਈ ਆਉਣ ਵਾਲੇ ਦਿਨਾਂ ਵਿੱਚ ਪਿੰਕ ਈ-ਆਟੋ ਚਲਾਉਣ ਲਈ ਇਛੁੱਕ ਔਰਤ ਆਟੋ ਚਾਲਕਾਂ ਦੀ ਰਜਿਸਟ੍ਰੇਸ਼ਨ ਲਈ ਜਲਦ ਹੀ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਸਮਾਜ ਦੀ ਤਰੱਕੀ ਲਈ ਔਰਤਾਂ ਵਾਸਤੇ ਰੋਜ਼ਗਾਰ ਦੇ ਹੋਰ ਵਸੀਲੇ ਸਿਰਜੇ ਜਾ ਸਕਣ ।
ਕਮਿਸ਼ਨਰ ਰਿਸ਼ੀ ਨੇ ਔਰਤ ਆਟੋ ਚਾਲਕਾਂ ਅਤੇ ਆਟੋ ਚਲਾਉਣ ਲਈ ਇਛੁੱਕ ਔਰਤਾਂ ਨੂੰ ਅਪੀਲ ਕੀਤੀ ਕਿ ਰਾਹੀ ਸਕੀਮ ਅਧੀਨ ਪਿੰਕ ਈ-ਆਟੋ ਲਈ ਰਜਿਸਟ੍ਰੇਸ਼ਨ ਲਈ ਲਗਾਏ ਜਾਣ ਵਾਲੇ ਕੈਪਾਂ ਦਾ ਲਾਭ ਉਠਾਇਆਂ ਜਾਵੇ ਅਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਜਾਵੇ।ਕੈਪਾਂ ਦੀ ਤਾਰੀਖਾਂ ਤੇ ਥਾਵਾਂ ਬਾਰੇ ਜਲਦ ਹੀ ਐਲਾਨ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …