ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਇਸਤਰੀ ਤੇ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵਲੋਂ ਅੱਜ ‘ਬੇਟੀ ਬਚਾਓ, ਬੇਟੀ ਪੜਾ੍ਹਓ’ ਅਧੀਨ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਦਫਤਰ ਵਿਖੇ ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਦੀ ਨਿਗਰਾਨੀ ਵਿੱਚ ਆਯੋਜਿਤ ਕੀਤੀ ਗਈ।ਮਹੇਸ਼ ਕੁਮਾਰ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਪਠਾਨਕੋਟ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਡੀ.ਜੀ ਸਿੰਘ ਡਿਪਟੀ ਡੀ.ਈ.ਓ ਪਾਇਮਰੀ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਰਾਸ਼ਟਰੀ ਕਾਨਫਰੰਸ ਦੇ ਦੋਰਾਨ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਅਧੀਨ ਹਰੇਕ ਵਿਭਾਗ ਦੀਆਂ ਅਪਣੀਆਂ ਵੱਖ-ਵੱਖ ਜਿੰਮੇਵਾਰੀਆਂ ਲਗਾਈਆਂ ਗਈਆਂ ਹਨ।ਜਿਸ ਲਈ ਐਕਸਨ ਪਲਾਨ ਤਿਆਰ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸਨਰ ਜਰਨਲ ਵਲੋਂ ਵੱਖ ਵੱਖ ਵਿਭਾਗਾਂ ਦਾ ਰੀਵਿਊ ਕੀਤਾ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਨੇ ਕਿਹਾ ਕਿ ਸਾਡੀ ਸਾਰਿਆਂ ਦੀ ਜਿੰਮੇਦਾਰੀ ਬਣਦੀ ਹੈ ਕਿ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਆਪਣਾ ਸਹਿਯੋਗ ਦੇਈਏ।ਅਭਿਆਨ ਤਹਿਤ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਅੰਦਰ ਵਿੱਚ ਨਵਜਨਮੇ ਲੜਕੇ/ਲੜਕੀਆਂ ਦੇ ਅਧਾਰ ‘ਤੇ ਜਨਮ ਦਰ ਦਾ ਰੀਵਿਓ ਕੀਤਾ।ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਬਲਾਕਾਂ ਅੰਦਰ ਲੜਕੀਆਂ ਦੀ ਜਨਮ ਦਰ ਘੱਟ ਹੈ, ਉਥੇ ਵਿਸ਼ੇਸ਼ ਤੌਰ ‘ਤੇ ਰੀਵਿਓ ਕੀਤਾ ਜਾਵੇ, ਤਾਂ ਜੋ ਲੜਕੀਆਂ ਦੀ ਘਟ ਰਹੀ ਜਨਮਦਰ ਦਾ ਪਤਾ ਲਗਾਇਆ ਜਾ ਸਕੇ।ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਅੰਦਰ ਗਰਲਜ ਦੇ ਅਲੱਗ ਤੋਂ ਬਣਾਏ ਗਏ ਬਾਥਰੂਮ ਦੀ ਵਿਵਸਥਾਂ ਦੀ ਜਾਂਚ ਕੀਤੀ ਜਾਵੇ, ਸਕੂਲਾਂ ਅੰਦਰ ਫੋਲਿਕ ਐਸਿਡ ਅਤੇ ਆਈਰਨ ਦੀਆਂ ਵੰਡੀਆਂ ਜਾਣ ਵਾਲੀਆਂ ਗੋਲੀਆਂ ਦੀ ਰਿਪੋਰਟ ਬਣਾਈ ਜਾਵੇ, ਸੈਮੀਨਾਰ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ।ਉਨ੍ਹਾ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਅੰਦਰ ਨਿਯੁੱਕਤ ਕੀਤੇ ਟੀਚਰ ਕੌਂਸਲਰਾਂ ਦੀ ਟਰੇਨਿੰਗ ਲਗਾ ਕੇ ਉਨ੍ਹਾਂ ਨੂੰ ਵੀ ਜਾਗਰੁਕ ਕੀਤਾ ਜਾਵੇ ਅਤੇ ਜਿੰਮੇਦਾਰੀਆਂ ਤੋਂ ਜਾਣੂ ਕਰਵਾਇਆ ਜਾਵੈ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਅੰਦਰ ਮਹਿਲਾਵਾਂ ਜੋ ਕਿ ਮਹਾਨ ਸਖਸੀਅਤਾਂ ਹਨ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਅਤੇ ਉਨ੍ਹਾਂ ਦੇ ਨਾਲ ਉਕਤ ਮਹਿਲਾ ਬਾਰੇ ਉਨ੍ਹਾਂ ਦੀ ਸ਼ਖਸ਼ੀਅਤ ਦਾ ਨੋਟ ਵੀ ਲਿਖ ਕੇ ਲਗਾਇਆ ਜਾਵੇ।ਉਨ੍ਹਾਂ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਅਧੀਨ ਜਿਨ੍ਹਾਂ ਵਿਦਿਆਰਥੀਆਂ ਦੀ ਕੀਤੀ ਜਾਂਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਆਦਾਤਰ ਲੜਕੀਆਂ ਨੂੰ ਵੀ ਕੋਰਸ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਧੀਨ ਸਤੰਬਰ ਮਹੀਨਾ ਪੋਸਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ।ਇਸ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਵੇ ਕਿ ਜਿਸ ਵਿਭਾਗ ਦੀ ਜੋ ਵੀ ਜਿੰਮੇਦਾਰੀ ਬਣਦੀ ਹੈ ਉਸ ਅਧੀਨ ਵਧੀਆ ਕਾਰਗੁਜ਼ਾਰੀ ਕੀਤੀ ਜਾਵੇ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …