ਸੰਗਰੂਰ, 11 ਸਤੰਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਦੇ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਗੋਲਡ ਮੈਡਲ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਅਰਸ਼ ਗੋਇਲ ਨੇ ਅੰਡਰ 19 ਲੜਕਿਆਂ ਦੇ ਹੋਏ ਏਅਰ ਸ਼ੂਟਿੰਗ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਿਲ ਕੀਤਾ ਅਤੇ ਆਪਣੀ ਚੋਣ ਸਟੇਟ ਲਈ ਕਰਵਾਈ।ਜੁਡੋ ਦੇ ਹੋਏ ਮੁਕਾਬਲਿਆਂ ਅੰਡਰ 14 ਵਿੱਚ ਮਨਜੋਤ ਕੋਰ, ਅਰਸ਼ਦੀਪ ਕੋਰ ਨੇ ਗੋਲਡ ਅੰਡਰ 17 ਵਿੱਚ ਅਰਸ਼ਪਿੰਦਰ ਕੋਰ ਅਤੇ ਸ਼ਰਨਪ੍ਰੀਤ ਕੋਰ, ਲੜਕਿਆਂ ਵਿੱਚ ਸੁਖਦੀਪ ਸਿੰਘ ਨੇ ਗੋਲਡ।ਇਸੇ ਤਰਾਂ ਫੈਂਸਿੰਗ ਵਿੱਚ ਰਾਜਵੀਰ ਕੋਰ, ਖੁਸ਼ਪ੍ਰੀਤ ਕੋਰ, ਨੂਰਦੀਪ ਕੋਰ ਅਤੇ ਲੜਕਿਆਂ ਵਿੱਚ ਅਰਸ਼ਦੀਪ ਸਿੰਘ, ਹਰਮਨ ਸਿੰਘ ਅਤੇ ਨਰਿੰਦਰ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ।ਕੁਸ਼ਤੀ ਅੰਡਰ 14 ਵਿੱਚ ਤਰਨਵੀਰ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ, ਕਬੱਡੀ ਵਿੱਚ ਮਨਪ੍ਰੀਤ ਕੋਰ, ਮਹਕਦੀਪ ਕੋਰ, ਕਮਲਪ੍ਰੀਤ ਕੋਰ, ਜਸ਼ਨਦੀਪ ਕੋਰ ਅਤੇ ਪ੍ਰਿਅੰਕਾ ਰਾਣੀ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ਅਤੇ 19 ਵਿੱਚ ਆਪਣੀ ਚੋਣ ਰਾਜ-ਪੱਧਰੀ ਮੁਕਾਬਲਿਆਂ ਲਈ ਕਰਵਾਈ।ਕਿੱਕ ਬਾਕਸਿੰਗ ਵਿੱਚ ਹਰਦੀਪ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ।ਬਾਕਸਿੰਗ ਵਿੱਚ ਰਣਵੀਰ ਕੋਰ ਅਤੇ ਅੰਡਰ 14 ਵਿੱਚ ਅਭਿਮਨਊ ਨੇ ਗੋਲਡ ਮੈਡਲ ਹਾਸਲ ਕੀਤਾ।ਸਕੂਲ ਪ੍ਰਿੰਸੀਪਲ ਨੇ ਉਮੀਦ ਜਤਾਈ ਕਿ ਜਿਸ ਤਰਾਂ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਰਾਜ-ਪੱਧਰੀ ਮੁਕਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਕੋਚ ਸਹਿਬਾਨ ਦਾ ਨਾਮ ਰੌਸ਼ਨ ਕੀਤਾ।ਉਸੇ ਤਰਾਂ ਇਸ ਵਾਰ ਵੀ ਪੰਜਾਬ ਰਾਜ ਸਕੂਲੀ ਖੇਡਾਂ ਵਿੱਚ ਚੰਗਾ ਪ੍ਰਦਸ਼ਰਨ ਕਰਦੇ ਹੋਏ ਨਾਮਣਾ ਖੱਟਣਗੇ।ਉਹਨਾਂ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਕੋਚ ਪ੍ਰਿਥਵੀ ਸਿੰਘ ਤੇ ਗੋਬਿੰਦ ਸਿੰਘ ਨੂੰ ਵੀ ਜਿੱਤ ਦੀ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …