ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਲਾਈਫਲੌਂਗ ਲਰਨਿੰਗ ਵਿਭਾਗ ਨੇ “ਪਾਵਰ ਬੀ.ਆਈ
ਦੇ ਨਾਲ ਡਾਟਾ ਵਿਸ਼ਲੇਸ਼ਣ ਵਿੱਚ ਮਾਸਟਰਿੰਗ” ਵਿਸ਼ੇ `ਤੇ ਇੱਕ ਸੈਮੀਨਾਰ ਕਰਵਾਇਆ।ਸੈਮੀਨਾਰ ਦਾ ਉਦਘਾਟਨ ਪ੍ਰੋ: ਅਨੁਪਮ ਕੌਰ, ਡਾਇਰੈਕਟਰ, ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਕੀਤਾ ਗਿਆ।ਗਗਨਦੀਪ ਸਿੰਘ ਭਰਤੀ ਮੈਨੇਜਰ ਅਤੇ ਮਿਸ ਆਸ਼ਿਮਾ ਸ਼ਰਮਾ ਟੀਮ ਲੀਡਰ ਏ.ੳ.ਐਸ.ਸੀ ਇੰਡੀਆ ਪ੍ਰਾਇਵੇਟ ਲਿਮ. ਅਤੇ ਕਈ ਹੋਰ ਵਿਸ਼ਾ ਮਾਹਿਰ ਹਾਜ਼ਰ ਸਨ।ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਆਈ.ਟੀ ਖੇਤਰ ਵਿਚ ਆਉਣ ਵਿੱਚ ਚੁਣੋਤੀਆਂ ਅਤੇ ਕੁੱਝ ਅਹਿਜੇ ਨੁਕਤੇ ਸਾਂਝੇ ਕੀਤੇ, ਜਿੰਨਾਂ ਨਾਲ ਉਹਨਾਂ ਨੂੰ ਆਈ.ਟੀ ਖੇਤਰ ਵਿਚ ਅੱਗੇ ਵਧਣ ਦੇ ਕਈ ਮੌਕੇ ਪ੍ਰਾਪਤ ਹੋਣਗੇ।ਉਹਨਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਤੱਕ ਵਿਦਿਆਰਥੀ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਮਲੀ ਰੂਪ ਵਿੱਚ ਨਹੀਂ ਲਿਆਉਂਦਾ ਉਨ੍ਹਾਂ ਚਿਰ ਤੱਕ ਪ੍ਰਾਪਤ ਕੀਤਾ ਗਿਆਨ ਅਧੂਰਾ ਹੈ।ਇਸ ਈਵੈਂਟ ਵਿੱਚ ਇੱਕ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਭਾਵਪੂਰਤ ਢੰਗ ਨਾਲ ਆਪਣੇ ਪ੍ਰਸ਼ਨ ਕੀਤੇ ਜਿਸ ਦੇ ਮਾਹਿਰਾਂ ਵੱਲੋਂ ਉਦਾਹਰਣਾਂ ਦੇ ਕੇ ਵਿਚਾਰ ਪੇਸ਼ ਕੀਤੇ।ਵਿਦਿਆਰਥੀਆਂ ਨੇ ਇਸ ਸੈਮੀਨਾਰ ਨੂੰ ਲਾਭਦਾਇਕ ਦੱਸਦਿਆਂ ਕਿਹਾ ਕਿ ਉਹਨਾਂ ਲਈ ਇਹ ਸੈਮੀਨਾਰ ਬਹੁਤ ਹੀ ਗਿਆਨਵਧਾਊ ਰਿਹਾ ਹੈ।ਜਿਸ ਲਈ ਉਹ ਵਿਭਾਗ ਦੇ ਧੰਨਵਾਦੀ ਹਨ।
ਸੈਮੀਨਾਰ ਦੇ ਅਖੀਰ ‘ਤੇ ਸ਼੍ਰੀਮਤੀ ਤੇਜਪਾਲ ਕੌਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦਾ ਉਚੇਚੇ ਤੋਰ ਤੇ ਧੰਨਵਾਦ ਕਰਦਿਆਂ ਕਿ ਲਾਈਫ ਲੌਂਗ ਵਿਭਾਗ ਪਿਛਲੇ ਲੰਮੇਂ ਸਮੇਂ ਤੋਂ ਉਹਨਾਂ ਦੀ ਸੁੱਚਜੀ ਅਗਵਾਈ ਹੇਠ ਹੀ ਅੱਗੇ ਵੱਧ ਰਿਹਾ ਹੈ ਅਤੇ ਕਈ ਪ੍ਰੋਗ੍ਰਾਮ ਸਫਲਤਾਪੂਰਵਕ ਕਰਵਾ ਰਿਹਾ ਹੈ।ਇਸ ਸੈਮੀਨਾਰ ਦੇ ਸਫਲਤਾ ਪੂਰਵਕ ਸੰਪੰਨ ਹੋਣਤੇ ੳਹਨਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੀ ਸੈਮੀਨਾਰਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।ਉਹਨਾਂ ਨੇ ਇਹ ਵੀ ਕਿਹਾ ਅਜਿਹੇ ਸੈਮੀਨਾਰ ਵਿਭਾਗ ਵੱਲੋਂ ਲਗਾਤਾਰ ਜਾਰੀ ਰੱੱਖਣੇ ਚਾਹੀਦੇ ਹਨ।ਇਸ ਦਾ ਵਿਦਿਆਰਥੀਆਂ ਨੂੰ ਤਾਂ ਲਾਭ ਹੁੰਦਾ ਹੀ ਹੈ ਅਧਿਆਪਕਾਂ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ।ਰੋਹਿਤ ਸ਼ਰਮਾ, ਸ਼੍ਰੀਮਤੀ ਸਨਪ੍ਰੀਤ ਕੌਰ, ਸ਼੍ਰੀਮਤੀ ਆਂਚਲ, ਸ਼੍ਰੀਮਤੀ ਆਰਤੀ ਅਤੇ ਸ਼੍ਰੀਮਤੀ ਜਸਕਰਨ ਕੌਰ ਵੀ ਸੈਮੀਨਾਰ ਦਾ ਹਿੱਸਾ ਬਣੇ ਅਤੇ ਉਨਾਂ ਆਪਣੇ ਵਿਚਾਰ ਵੀ ਸਾਂਝੇ ਕੀਤੇ।ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਦੇ ਆਈ.ਟੀ ਦੇ ਹੁਨਰ ਨੂੰ ਵਧਾਉਣਾ ਸੀ।