ਭੀਖੀ, 10 ਅਕਤੂਬਰ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੁਆਰਾ ਆਯੋਜਿਤ ਵਿਭਾਗ ਪੱਧਰ ਦਾ ਬਾਲ ਮੇਲਾ ਆਰੰਭ ਕੀਤਾ ਗਿਆ।ਇਹ ਬਾਲ ਮੇਲਾ 10 ਤੋਂ 12 ਅਕਤੂਬਰ ਤੱਕ ਚੱਲੇਗਾ।ਜਿਸ ਵਿੱਚ ਮਾਨਸਾ ਵਿਭਾਗ ਦੇ 7 ਸਕੂਲਾਂ ਵਿਚੋਂ ਲਗਭਗ 320 ਬੱਚਿਆਂ ਨੇ ਭਾਗ ਲਿਆ।ਬੱਚਿਆਂ ਵਲੋਂ ਵੱਖ-ਵੱਖ ਸੱਭਿਆਚਾਰ ਗਤੀਵਿਧੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾਨਸਾ ਜਿਲ੍ਹੇ ਦੇ ਐਮ.ਐਲ.ਏ ਵਿਜੈ ਸਿੰਗਲਾ ਨੇ ਉਦਘਾਟਨ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅਮ੍ਰਿਤ ਪਾਲ ਜ਼ਿੰਦਲ, ਸੀਨੀਅਰ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ, ਵਾਇਸ ਪ੍ਰਧਾਨ ਪਰਸ਼ੋਤਮ ਮੱਤੀ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਮਾਸਟਰ ਵਰਿੰਦਰ ਸੋਨੀ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …