ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਆਪਣੀ ਜਿੱਤ ਦਾ ਸਿਲਸਿਲਾ ਕਾਇਮ ਰੱਖਦੇ ਹੋਏ
ਇੱਕ ਵਾਰ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਝੰਡੇ ਗੱਡੇ ਹਨ। ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ ਦੇ ਸਮੈਸਟਰ ਦੂਜਾ ਵਿੱਚ ਸੋਨਮ ਹਾਂਡਾ ਨੇ 88.58 ਫੀਸਦ, ਰਮਨਪ੍ਰੀਤ ਕੌਰ, ਸਮੈਸਟਰ ਚੌਥਾ ਨੇ 88.6 ਫੀਸਦ ਅਤੇ ਬੀ.ਵਾਕ ਥਿਏਟਰ ਦੀ ਹਰਸ਼ਿਤਾ, ਸਮੈਸਟਰ ਚੌਥਾ ਨੇ ਯੂਨੀਵਰਸਿਟੀ ‘ਚ ਪਹਿਲਾ ਦਰਜ਼ਾ ਹਾਸਲ ਕੀਤਾ।ਮਾਸਟਰਜ਼ ਇਨ ਟੂੁਰਿਜ਼ਮ ਮੈਨੇਜਮੈਂਟ ਸਮੈਸਟਰ ਦੂਜਾ ਦੀ ਵਿਦਿਆਰਥਣ ਸੀਰਤ ਨਰੂਲਾ 73.5 ਫੀਸਦ ਅਤੇ ਵੰਸ਼ਿਕਾ ਸ਼ਰਮਾ, ਸਮੈਸਟਰ ਦੂਜਾ 73.5 ਫੀਸਦ ਅੰਕਾਂ ਨਾਲ਼ ਦੂਸਰੇ ਸਥਾਨ `ਤੇ ਰਹੀਆਂ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਡਾ. ਸਿਮਰਦੀਪ ਡੀਨ ਅਕਾਦਮਿਕ, ਪ੍ਰੋ. ਕਿਰਨ ਗੁਪਤਾ ਡੀਨ ਐਡਮਿਸ਼ਨਜ਼, ਡਾ. ਨਰੇਸ਼ ਮੁਖੀ ਪੀ.ਜੀ ਡਿਪਾ. ਆਫ਼ ਟਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ ਅਤੇ ਪ੍ਰੋ. ਜਜੀਨਾ ਗੁਪਤਾ ਡੀਨ ਮੀਡੀਆ ਐਂਡ ਪ੍ਰੈਸ ਲਾਇਜ਼ਨ ਨੇ ਵੀ ਸਾਰੀਆਂ ਜੇਤੂਆਂ ਨੂੰ ਅਸੀਸਾਂ ਦਿੱਤੀਆਂ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media