ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਵਿਜੇ ਕੁਮਾਰ ਵਲੋਂ ਡੇਂਗੂ/ਚਿਕਨਗੁਨੀਆਂ ਸੰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਐਂਟੀਲਾਰਵਾ ਗਤੀਵਿਧੀਆ ਕਰਵਾਈਆਂ ਗਈਆਂ।ਜਿਲਾ੍ਹ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ 4 ਦਸੰਬਰ ਤੋਂ ਇੱਕ ਹਫਤੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਮਜੀਠਾ ਰੋਡ, ਤੁੰਗ ਬਾਲਾ, ਘਨੰਪੁਰ ਕਾਲੇ, ਗੋਪਾਲ ਨਗਰ, ਜਹਾਜ਼ਗੜ੍ਹ, ਰੋਡਵੇਜ ਵਰਕਸ਼ਾਪ, ਛੇਹਾਟਾ, ਗੁਮਟਾਲਾ ਅਤੇ ਏਅਰਪੋਰਟ ਰੋਡ ਆਦਿ ਦੇ ਇਲਾਕਿਆਂ ਵਿੱਚ ਡੇਂਗੂ/ਚਿਕਨਗੁਨੀਆਂ ਦੇ ਸ਼ੱਕੀ ਕੇਸਾਂ ਦੇ ਸੰਬਧੀ ਐਂਟੀ ਲਾਰਵਾ ਦੀਆਂ 8 ਟੀਮਾਂ ਨੇ ਸਮੂਹ ਇਲਾਕੇ ਦੇ ਘਰਾਂ ਵਿੱਚ ਜਾ ਕੇ ਡੇਂਗੂ/ਚਿਕਨਗੁਨੀਆਂ ਦੇ ਲਾਵਰੇ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ 55 ਘਰਾਂ ਵਿੱਚ ਲਗਭਗ 32 ਕੰਟੇਨਰਾਂ ਵਿਚੋਂ ਮਿਲੇ ਲਾਰਵੇ ਨੂੰ ਨਸ਼ਟ ਕੀਤਾ।ਇਹਨਾਂ ਟੀਮਾਂ ਵਿਚ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਦੇ ਇੰਟਰਨਸ਼ਿਪ ਤੋਂ ਵੀ ਮਦਦ ਲਈ ਗਈ।ਇਹਨਾਂ ਇਲਾਕਿਆ ‘ਚ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਬੁਖਾਰ ਦੇ ਮਰੀਜਾਂ ਬਲੱਡ-ਸੈਂਪਲ ਵੀ ਲਏ ਗਏ।ਕਈ ਥਾਵਾਂ ਦੇ ਖੜ੍ਹੇ ਬਰਸਾਤੀ ਪਾਣੀ ਵਿੱਚ ਕਾਲਾ ਤੇਲ ਪਾਇਆ ਗਿਆ ਅਤੇ ਸਪਰੇਅ ਵੀ ਕੀਤਾ ਗਿਆ।ਸਿਵਲ ਸਰਜਨ ਵਿਜੇ ਕੁਮਾਰ ਵਲੋਂ ਖੁਦ ਜਾ ਕੇ ਮੌਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਜਾਣਕਾਰੀ ਦਿੰਦਿਆ ਕਿਹਾ ਕਿ ਸਿਹਤ ਵਿਭਾਗ ਪੂਰੀ ਤਰਾਂ੍ਹ ਚੌਕਸ ਹੈ ਅਤੇ ਡੇਂਗੂ ਦੀ ਰੋਕਥਾਮ ਸੰਬਧੀ ਜਿਲ੍ਹੇ ਭਰ ਵਿੱਚ ਡੇਂਗੂ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ।ਜਿਨਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਹਰੇਕ ਸਬ ਡਿਵਜ਼ਨਲ ਹਸਪਤਾਲਾਂ ਅਤੇ ਹਰੇਕ ਬਲਾਕ ਪੱਧਰ ‘ਤੇ ਵੀ ਡੇਂਗੂ ਵਾਰਡਾਂ ਸ਼ਾਮਲ ਹਨ।ਐਂਟੀ ਲਾਰਵਾ ਵਿੰਗ ਵਿਚ 15 ਟੀਮਾਂ ਹੋਟਸਪੋਟ ਖੇਤਰਾਂ ਵਿੱਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ।ਸਾਰੇ ਪ੍ਰਾਇਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਨੂੰ ਆਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਇਸ ਮੋਕੇ ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ ਸੁਖਵਿੰਦਰ ਕੌਰ, ਐਸ.ਆਈ ਗੁਰਦੇਵ ਸਿੰਘ ਢਿਲੋਂ, ਫੀਲਡ ਵਰਕਰ/ਬ੍ਰੀਡਿੰਗ ਕੈਚਰ ਅਤੇ ਐਂਟੀ ਲਾਰਵਾ ਸਟਾਫ ਹਾਜ਼ਰ ਹੋਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …