Monday, July 8, 2024

ਕੇਂਦਰੀ ਜੇਲ ਦੇ 500 ਮੀਟਰ ਖੇਤਰ ‘ਚ ਡਰੋਨ ਉਡਾਉਣ ‘ਤੇ ਮੁਕੰਮਲ ਰੋਕ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਪੁਲੀਸ-ਕਮ-ਕਾਰਜ਼ਕਾਰੀ ਮੈਜਿਸਟਰੇਟ ਮਨਮੋਹਨ ਸਿੰਘ ਔਲਖ ਪੀ.ਪੀ.ਐਸ ਅੰਮ੍ਰਿਤਸਰ ਵਲੋਂ ਸਕਿਉਰਟੀ ਜ਼ੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਨੇੜੇ 500 ਮੀਟਰ ਦੇ ਖੇਤਰ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਰੋਕ ਲਾਉਣ ਦਾ ਐਲਾਨ ਕੀਤਾ ਹੈ।ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਉਨਾਂ ਕਿਹਾ ਹੈ ਕਿ ਕੇਂਦਰੀ ਜੇਲ੍ਹ ਖੇਤਰ ਦੇ ਕੋਲ ਰਹਿੰਦੇ ਇੱਕ ਪਰਿਵਾਰ ਵਲੋਂ ਟੋਆਏ ਡਰੋਨ ਜੇਲ੍ਹ ਨੇੜੇ ਉਡਾਏ ਜਾਣ ‘ਤੇ ਇਹ ਡਰੋਨ ਕੰਟਰੋਲ ਤੋਂ ਬਾਹਰ ਹੋਣ ਕਾਰਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਡਿੱਗ ਗਿਆ ਸੀ।ਉਨਾਂ ਕਿਹਾ ਕਿ ਡਰੋਨ ਅਣਅਧਿਕਾਰਿਤ ਪ੍ਰਵੇਸ਼, ਨਸ਼ੇ ਦੀ ਤਸਕਰੀ, ਕੈਦੀਆਂ ਦੇ ਭੱਜਣ ਆਦਿ ਵਿੱਚ ਮਦਦ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ, ਜੋ ਕਿ ਰਾਜ ਦੀ ਪ੍ਰਭੂਸੱਤਾ ਲਈ ਖਤਰਾ ਹੋ ਸਕਦਾ ਹੈ।ਇਸ ਲਈ ਕੇਂਦਰੀ ਜੇਲ ਅੰਮ੍ਰਿਤਸਰ ਦੇ 500 ਮੀਟਰ ਦੇ ਖੇਤਰ ਤੱਕ ਡਰੋਨ ਤੇ ਉਡਾਉਣ ਤੇ ਮੁਕੰਮਲ ਪਾਬੰਦੀ ਲਗਾਉਣੀ ਬਹੁਤ ਜਰੂਰੀ ਹੈ।ਇਸ ਲਈ ਵਧੀਕ ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਵਲੋਂ ਜ਼ਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਮੁਕੰਮਲ ਪਾਬੰਦੀ ਲਗਾਈ ਗਈ ਹੈ।ਇਹ ਹੁਕਮ 23.1.2024 ਤੋਂ 21.4.2024 ਤੱਕ ਲਾਗੂ ਰਹੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …