Sunday, July 27, 2025
Breaking News

ਦਿਵਿਆਂਗਾਂ ਨੂੰ 29 ਜਨਵਰੀ ਨੂੰ ਜੰਡਿਆਲਾ ਵਿਖੇ ਵੰਡੇ ਜਾਣਗੇ ਸਹਾਇਕ ਉਪਕਰਨ – ਡਿਪਟੀ ਕਮਿਸ਼ਨਰ

ਕੈਬਨਿਟ ਮੰਤਰੀ ਈ.ਟੀ.ਓ ਕਰਨਗੇ ਕੈਂਪ ਦਾ ਉਦਘਾਟਨ

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਅਲਿਮਕੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ ਪਿੱਛਲੇ ਸਾਲ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਸਨ।ਜਿਨਾਂ ਦਿਵਿਆਂਗਾਂ ਦੀ ਮੈਡੀਕਲ ਅਸੈਸਮੈਂਟ ਕੀਤੀ ਗਈ ਸੀ, ਉਨਾਂ ਨੂੰ ਹੁਣ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ 29 ਜਨਵਰੀ ਨੂੰ ਰਘੂਨਾਥ ਡਲੀਆਨਾ ਮੰਦਿਰ ਜੰਡਿਆਲਾ ਗੁਰੂ ਅਤੇ ਮਾਤਾ ਗੰਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੇ ਮੈਡੀਕਲ ਅਸੈਸਮੈਂਟ ਕੈਂਪ ਧਾਰਕਾਂ ਦਾ ਕੈਂਪ 29 ਜਨਵਰੀ 2024 ਦਿਨ ਸੋਮਵਾਰ ਨੂੰ ਸਟਾਰ ਇੰਟਰਨੈਸ਼ਨਲ ਪੈਲੇਸ, ਜੰਡਿਆਲਾ ਗੁਰੂ, ਤਰਨ ਤਾਰਨ ਬਾਈਪਾਸ ਰੋਡ ਵਿਖੇ ਲੱਗੇਗਾ।ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਕਰਨਗੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …