ਸੰਗਰੂਰ, 28 ਜਨਵਰੀ (ਜਗਸੀਰ ਲੌਂਗੋਵਾਲ) – ਸਿਵਲ ਹਸਪਤਾਲ ਸੰਗਰੂਰ ਦੇ ਲੰਗਰ ਭਵਨ ਵਿਖੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. (ਪ੍ਰੋ.) ਐਸ.ਪੀ ਸਿੰਘ ਓਬਰਾਏ ਵਲੋਂ ਭੇਜੇ ਆਰਥਿਕ ਤੌਰ ‘ਤੇ ਕਮਜ਼ੋਰ ਤੇ ਲੋੜਵੰਦਾਂ ਨੂੰ ਕੰਬਲ ਅਤੇ ਸ੍ਰੀ ਦੁਰਗਾ ਸੇਵਾ ਦਲ ਵੱਲੋਂ ਇਸ ਸਮੇਂ ਪੈ ਰਹੀ ਸਰਦੀ ਦੌਰਾਨ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ।ਇਹ ਸਾਦਾ ਸਮਾਗਮ ਸ੍ਰੀ ਦੁਰਗਾ ਸੇਵਾ ਦਲ ਵਲੋਂ ਚਲਾਏ ਜਾ ਰਹੇ ਲੰਗਰ ਹਾਲ ਵਿਖੇ ਸੁਖਮਿੰਦਰ ਸਿੰਘ ਹਰਮਨ ਤੇ ਅਰੂਪ ਸਿੰਗਲਾ ਦੀ ਅਗਵਾਈ ਹੇਠ ਕੀਤਾ ਗਿਆ।
ਸੁਖਮਿੰਦਰ ਸਿੰਘ ਹਰਮਨ ਨੇ ਦੱਸਿਆ ਕਿ ਡਾ. (ਪ੍ਰੋ.) ਐਸ.ਪੀ ਸਿੰਘ ਓਬਰਾਏ ਵਲੋਂ ਭੇਜੇ ਗਏ 70 ਦੇ ਕਰੀਬ ਕੰਬਲ 3 ਦਿਨ ਪਹਿਲਾਂ ਸੰਸਥਾ ਦੇ ਦਫ਼ਤਰ ਹੋਟਲ ਹਰਮਨ ਵਿਖੇ ਵੰਡੇ ਸਨ।ਅੱਜ ਦੂਸਰੀ ਵਾਰ ਸ੍ਰੀ ਦੁਰਗਾ ਸੇਵਾ ਦਲ ਦੇ ਦਫ਼ਤਰ ਵਿਖੇ ਰੱਖੇ ਸਮਾਗਮ ਵਿੱਚ ਲੋੜਵੰਦਾਂ ਨੂੰ ਕੰਬਲ ਵੰਡੇ ਗਏ ਹਨ।
ਸ੍ਰੀ ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਦੱਸਿਆ ਕਿ ਅੱਜ ਜਿਹੜੇ ਲੋਕ ਪਰਿਵਾਰ 80 ਕੰਬਲ ਲੈਣ ਲਈ ਇਥੇ ਆਏ ਸਨ, ਉਹਨਾਂ ਨਾਲ ਆਏ ਬੱਚਿਆਂ ਨੂੰ ਇੰਨੇ ਹੀ ਕਪੜੇ, ਟੋਪੀਆਂ ਆਦਿ ਵੰਡੇ ਗਏ ਹਨ। ਉਹਨਾਂ ਕਿਹਾ ਇਸ ਤੋਂ ਪਹਿਲਾਂ ਵੀ ਵਲੋਂ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਤੇ ਟੋਪੀਆਂ ਵੰਡੀਆਂ ਗਈਆਂ ਹਨ।ਸ੍ਰੀ ਦੁਰਗਾ ਸੇਵਾ ਦਲ ਵਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖ ਭਾਲ ਕਰਨ ਆਏ ਲੋਕਾਂ ਨੂੰ ਰੋਜ਼ਾਨਾ ਲੰਗਰ, ਦਾਲ, ਦਲੀਆ ਤੇ ਦੁੱਧ ਆਦਿ ਵੰਡਿਆ ਜਾਂਦਾ ਹੈ।
ਇਸ ਸਮੇਂ ਹਰਮੇਲ ਸਿੰਘ ਲੱਡਾ, ਕੁਲਵੰਤ ਸਿੰਘ ਬਾਜਵਾ, ਫਤਿਹ ਪ੍ਰਭਾਕਰ, ਓਮ ਪ੍ਰਕਾਸ਼ ਗਰੋਵਰ, ਮੈਡਮ ਸੰਤੋਸ਼, ਰਾਣੀ ਸਿੰਗਲਾ, ਮੈਡਮ ਰਮਨ ਗੋਇਲ, ਡਿੰਪਲ ਜਿੰਦਲ, ਗੁਰਮੀਤ ਸਿੰਘ, ਬਲਦੇਵ ਰਾਜ, ਪਵਨ ਕੁਮਾਰ, ਪ੍ਰਿੰਸ ਪਾਠਕ, ਸੋਮ ਨਾਥ, ਪਵਨ ਕੁਮਾਰ, ਦੇਵ ਰਾਜ ਤੇ ਹੋਰ ਮੈਂਬਰ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …