Monday, July 8, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੈਮਲ ਆਰਟ ਪ੍ਰਤੀਯੋਗਿਤਾ ਜਿੱਤੀ

ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਤਿੰਨ ਵਿਦਿਆਰਥੀਆਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਕਲਾ ਪ੍ਰਤੀਯੋਗਿਤਾ ਵਿੱਚ ਜ਼ੋਨਲ ਪੁਰਸਕਾਰ ਜਿੱਤਿਆ ।ਇਹ ਕੈਮਲ ਆਰਟ ਵਲੋਂ ਅਯੋਜਿਤ ਕੀਤੀ ਗਈ ਸੀ।ਪ੍ਰਤੀਯੋਗਿਤਾ ਵਿੱਚ ਜਮਾਤ ਪੰਜਵੀਂ (ਐਚ) ਦੇ ਅਯਾਨ ਮਹਿਰਾ ਨੇ ਜ਼ੋਨਲ ਪੱਧਰ ‘ਤੇ ਗਰੁੱਪ-ਸੀ ਵਿੱਚ ਤੀਜਾ ਪੁਰਸਕਾਰ, ਹਿਤਿਕਾ ਕਪੂਰ ਤੀਸਰੀ (ਐਫ) ਦੀ ਜ਼ੋਨਲ ਪੱਧਰ ਗਰੁੱਪ-ਬੀ ਵਿੱਚ ਪਹਿਲਾ ਪੁਰਸਕਾਰ ਅਤੇ ਅਵਨੀਸ਼ ਪਹਿਲੀ (ਈ) ਨੇ ਜ਼ੋਨਲ ਪੱਧਰ ‘ਤੇ ਗਰੁੱਪ-ਏ ਵਿੱਚ ਦੂਸਰਾ ਪੁਰਸਕਾਰ ਜਿੱਤਿਆ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ ਵਧਾਈ ਦਿੱਤੀ।ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ, ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਦੇ ਯਤਨਾਂ ਲਈ ਅਸ਼ੀਰਵਾਦ ਦਿੱਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …