ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਸਰਕਾਰੀ ਸਕੂਲ ਜੱਬੋਵਾਲ ਦੇ ਵਿਦਿਆਰਥੀਆਂ ਨੇ
ਐਨ.ਐਸ.ਕਿਊ.ਈ ਸਕੀਮ ਤਹਿਤ ਵਿਦਿਅਕ ਦੌਰਾ ਅਤੇ ਸਿਖਲਾਈ ਪ੍ਰੋਗਰਾਮ ਕੀਤਾ।ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤੀਬਾੜੀ ਅਭਿਆਸਾਂ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਦੌਰਾ ਨਾ ਸਿਰਫ਼ ਸਿਧਾਂਤਕ ਸਿੱਖਣ ਦਾ ਮੌਕਾ ਸੀ, ਸਗੋਂ ਹੱਥਾਂ ਨਾਲ ਅਨੁਭਵ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇੱਕ ਫਾਰਮ ਦੇ ਰੋਜ਼ਾਨਾ ਦੇ ਕਾਰਜ਼ਾਂ ਨੂੰ ਦੇਖਣ ਦਾ ਮੌਕਾ ਮਿਲਿਆ ਹੈ।
ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਨੇ ਸਿਖਲਾਈ ਕੇਂਦਰ ਵਿਖੇ ਵਿਦਿਆਰਥੀਆਂ ਨੇ ਮਧੂ ਮੱਖੀ ਪਾਲਣ, ਵਰਮੀ ਕੰਪੋਸਟਿੰਗ, ਮਸ਼ਰੂਮ ਕਲਚਰ ਅਤੇ ਨਰਸਰੀ ਪਾਲਣ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ।ਭਾਟੀਆ ਨੇ ਉਕਤ ਵਿਸ਼ਿਆਂ ਬਾਰੇ ਵਿਆਪਕ ਗਿਆਨ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਵੋਕੇਸ਼ਨਲ ਐਗਰੀਕਲਚਰ ਟਰੇਨਰ ਜਵਾਹਰ ਲਾਲ ਅਤੇ ਵੋਕੇਸ਼ਨਲ ਮਾਸਟਰ ਸੰਜੀਵ ਕੁਮਾਰ ਨੇ ਗਿਆਨ ਭਰਪੂਰ ਸੈਸ਼ਨ ਦੀ ਸਹੂਲਤ ਦੇਣ ਲਈ ਡਾ: ਮਹਿਲ ਸਿੰਘ ਅਤੇ ਜਸਵਿੰਦਰ ਭਾਟੀਆ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਅਤੇ ਉਦਯੋਗ ਦੇ ਮਾਹਿਰਾਂ ਵਿਚਕਾਰ ਸਹਿਯੋਗ ਨੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media