
ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਥਾਨਕ ਅਜਾਦ ਰੋਡ ਛੇਹਰਟਾ ਵਿਖੇ ਪੁੱਜਣ ‘ਤੇ ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਵਾਈਸ ਪ੍ਰਧਾਨ ਸਤਪਾਲ ਲੱਕੀ ਤੇ ਇਲਾਕਾ ਨਿਵਾਸੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤ ਗਿਆ ਅਤੇ ਸੰਗਤਾਂ ਨੂੰ ਗੁਰੂ ਕਾ ਅਤੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਸਤਪਾਲ ਲੱਕੀ, ਦੀਪਕ ਸ਼ਰਮਾ, ਹਰਦੀਪ ਸਿੰਘ, ਦਾਨਿਸ਼, ਜਸਪ੍ਰੀਤ ਸਿੰਘ ਸ਼ੈਰੀ, ਹਰਪ੍ਰੀਤ ਸਿੰਘ, ਸਹਿਜ, ਗੁਰਿੰਦਰ ਸਿੰਘ, ਪ੍ਰਸ਼ੋਤਮਪਾਲ, ਅਰਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media