Monday, July 14, 2025
Breaking News

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ – ਪ੍ਰੇਮ ਅਰੋੜਾ

ਭੀਖੀ, 29 ਫਰਵਰੀ (ਕਮਲ ਜ਼ਿੰਦਲ) – ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸਭਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਵਾਰਡ ਨੰ. 4-5 ਵਿੱਚ ਸ਼੍ਰੀ ਰਵਿਦਾਸ ਜੀ ਅਵਤਾਰ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ।ਸ਼੍ਰੀ ਰਵਿਦਾਸ ਮੰਦਰ ਵਿਖੇ ਹੋਏ ਸਮਾਗਮ ਵਿੱਚ ਵੱਡੀ ਗਿਣਤੀ ‘ਚ ਸੰਗਤ ਨੇ ਹਾਜ਼ਰੀ ਭਰੀ।ਪਾਠ ਦੇ ਭੋਗ ਉਪਰੰਤ ਲੰਗਰ ਵੀ ਅਤੁੱਟ ਵਰਤਾਇਆ ਗਿਆ।ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ, ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਮਾ. ਵੰਿਰਦਰ ਸੋਨੀ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਨੇ ਵੀ ਸ਼ਿਰਕਤ ਕੀਤੀ।ਪ੍ਰੇਮ ਅਰੋੜਾ ਨੇ ਕਿਹਾ ਸਾਨੂੰ ਸ਼੍ਰੀ ਗੁਰੁ ਰਵਿਦਾਸ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ ਹੈ, ਤਾਂ ਕਿ ਸਮਾਜ ਅੰਦਰ ਜਾਤ ਪਾਤ ਦਾ ਪਾੜਾ ਖਤਮ ਕੀਤਾ ਜਾ ਸਕੇ।ਸਭਾ ਦੇ ਪ੍ਰਧਾਨ ਗੁਲਾਬ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਲਛਮਣ ਸਿੰਘ ਦਿਲਜੀਤ, ਗੁਰਦੀਪ ਸਿੰਘ ਅਵਤਾਰ ਸਿੰਘ, ਮਾ. ਜੁਗਰਾਜ ਸਿੰਘ, ਸਖਚੈਨ ਸਿੰਘ, ਬਾਬਾ ਦੀਪ ਸਿੰਘ, ਬੱਗਾ ਸਿੰਘ, ਨਿੱਕਾ ਸਿੰਘ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ (ਅਮਨੀ), ਹਰਜੀਤ ਸਿੰਘ, ਦਾਰਾ ਸਿੰਘ, ਪਾਲੀ ਸਿੰਘ, ਸ਼ੈਂਟੀ ਸਿੰਘ, ਪ੍ਰਗਟ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …