Thursday, December 12, 2024

ਆਟੋ ਰਿਕਸ਼ਾ ਸਟੈਂਡ ਨੇੜੇ ਸੰਗਮ ਚੌਂਕ ਵਿਖੇ ਆਟੋ ਚਾਲਕਾਂ ਨਾਲ ਟ੍ਰੈਫਿਕ ਵਰਕਸ਼ਾਪ

ਅੰਮ੍ਰਿਤਸਰ, 29 ਫਰਵਰਰੀ (ਸੁਖਬੀਰ ਸਿੰਘ) – ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਆਟੋ ਰਿਕਸ਼ਾ ਸਟੈਂਡ ਨੇੜੇ ਸੰਗਮ ਚੌਂਕ ਵਿਖੇ ਆਟੋ ਚਾਲਕਾਂ ਨਾਲ ਟ੍ਰੈਫਿਕ ਵਰਕਸ਼ਾਪ ਲਗਾਈ ਗਈ।ਜਿਸ ਵਿੱਚ ਉਹਨਾਂ ਨੂੰ ਲੇਨ ਵਿੱਚ ਚੱਲਣ ਲਈ ਦੱਸਣ ਤੋਂ ਇਲਾਵਾ ਆਪਣੇ ਵਾਹਣਾਂ ਦੇ ਦਸਤਵੇਜ਼ ਪੂਰੇ ਕਰਨ ਅਤੇ ਵਰਦੀ ਪਾ ਕੇ ਆਟੋ ਚਲਾਉਣ ਲਈ ਕਿਹਾ ਗਿਆ।ਇਸੇ ਦੌਰਾਨ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ, ਪੀ.ਆਰ.ਟੀ.ਸੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹਦਾਇਤ ਕੀਤੀ ਗਈ ਕੇ ਬੱਸ ਦੀ ਛੱਤ ਉਪਰ ਕੋਈ ਵੀ ਸਵਾਰੀ ਨਾ ਬਿਠਾਈ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ।ਪ੍ਰੈਸ਼ਰ ਹਾਰਨ ਨਾ ਵਰਤਣ, ਸੜਕ ‘ਤੇ ਚੱਲਦਿਆਂ ਹਮੇਸ਼ਾਂ ਟ੍ਰੈਫਿਕ ਨਿਯਮਾਂ ਅਨੁਸਾਰ ਚੱਲਣ ਅਤੇ ਸਵਾਰੀਆਂ ਨੂੰ ਹਮੇਸ਼ਾਂ ਸੜਕ ਦੇ ਕਿਨਾਰੇ ‘ਤੇ ਹੀ ਉਤਾਰਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੁਖਦੇਵ ਸਿੰਘ ਸਬ ਇੰਸਪੈਕਟਰ, ਕਪਿਲ ਦੇਵ ਸਬ ਇੰਸਪੈਕਟਰ, ਮੇਜਰ ਸਿੰਘ ਪਿਆਰ ਬੱਸ, ਜੋਬਨਜੀਤ ਸਿੰਘ ਨਿਊ ਦੀਪ ਬੱਸ ਆਦਿ ਹਾਜ਼ਰ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …