Monday, July 8, 2024

ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਾਨੂੰ ਅਧਿਆਤਮਿਕ ਤੌਰ ਤੇ ਅੱਗੇ ਆਉਣਾ ਲਾਜ਼ਮੀ-ਦੀਦੀ ਊਸ਼ਾ

ਭੀਖੀ, 29 ਫਰਵਰੀ (ਕਮਲ ਜ਼ਿੰਦਲ) – ਸਥਾਨਕ ਬ੍ਰਹਮ ਕੁਮਾਰੀ ਆਸ਼ਰਮ ਵਿਖੇ ਮਹਾਂ ਸਿਵਰਾਤਰੀ ਦੇ ਸਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਸਥਾਨਕ ਆਸ਼ਰਮ ਵਿਖੇ ਕੀਤਾ ਗਿਆ।ਜਿਸ ਵਿੱਚ ਮਾਊਂਟ ਆਬੂ ਤੋਂ ਮੁੱਖ ਮਹਿਮਾਨ ਵਜੋਂ ਰਾਜਯੋਗਿਨੀ ਦੀਦੀ ਊਸ਼ਾ ਜੀ ਵਿਸ਼ੇਸ਼ ਤੌਰ ‘ਤੇ ਪਧਾਰੇ। ਉਨਾਂ ਨਾਲ ਕੈਲਾਸ਼ ਦੀਦੀ ਬਠਿੰਡਾ, ਰਾਜਿੰਦਰ ਦੀਦੀ ਬੁੱਢਲਾਡਾ, ਦੀਦੀ ਰੁਪਿੰਦਰ ਅਤੇ ਦੀਦੀ ਸਪਨਾ ਭੀਖੀ ਵੀ ਹਾਜ਼ਰ ਸਨ।ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਰਿਟਾ. ਆਈ.ਜੀ ਅਮਰ ਸਿੰਘ ਚਹਿਲ, ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਡੇਰਾ ਬਾਬਾ ਗੁੱਦੜ ਸ਼ਾਹ ਦੇ ਬਾਬਾ ਬਾਲਕ ਦਾਸ, ਡੇਰਾ ਬਾਬਾ ਰੱਬ ਲੋਕ ਦੇ ਬਾਬਾ ਸੁਖਰਾਜ ਦਾਸ ਨੇ ਵੀ ਸ਼ਿਰਕਤ ਕੀਤੀ।ਝੰਡਾ ਲਹਿਰਾਉਣ ਤੋਂ ਬਾਅਦ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਹੁੰ ਵੀ ਚੁੱਕੀ ਗਈ।
ਦੀਦੀ ਊਸ਼ਾ ਨੇ ਕਿਹਾ ਅਧਿਆਤਮਿਕ ਤੌਰ ‘ਤੇ ਮਾਸਟਰ ਡਿਗਰੀ ਕਰਕੇ ਹੀ ਬਾਬਾ ਸ਼ਿਵ ਨੂੰ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਬ੍ਰਹਮ ਕੁਮਾਰੀ ਮੈਡੀਟੇਸ਼ਨ ਸੈਂਟਰ ਮਨੁੱਖੀ ਸਰੀਰ ਨੂੰ ਨਿਰੋਗ ਰੱਖਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ।ਜਿਸ ਨਾਲ ਲੋਕ ਕਲਾਸਾਂ ਲਗਾ ਕੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਨ।ਆਪਣੇ ਸੰਬੋਧਨ ਵਿੱਚ ਰਿਟਾ. ਆਈ.ਜੀ ਅਮਰ ਸਿੰਘ ਚਹਿਲ ਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਨੂੰ ਤੰਦਰੁਸਤ ਰੱਖਣ ਵਿੱਚ ਇਹ ਮੈਡੀਟੇਸ਼ਨ ਕੇਂਦਰ ਕਾਫੀ ਕਾਰਗਰ ਸਾਬਿਤ ਹੋ ਰਹੇ ਹਨ।ਉਨ੍ਹਾਂ ਮੋਬਾਇਲ ਵੱਲ ਆਕਰਸ਼ਿਤ ਹੋ ਰਹੀ ਨੌਜਵਾਨ ਪੀੜ੍ਹੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਂਝੇ ਪਰਿਵਾਰ ਟੁੱਟਣ ‘ਚ ਮੋਬਾਇਲ ਇੱਕ ਵੱਡਾ ਕਾਰਨ ਹੈ।ਵਿਧਾਇਕ ਵਿਜੇ ਸਿੰਗਲਾ ਨੇ ਕਿਹਾ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਦਰਸ਼ਨ ਮਾਤਰ ਨਾਲ ਹੀ ਸਾਡੀ ਜਿੰਦਗੀ ਨੂੰ ਹਰ ਤਰ੍ਹਾਂ ਰੂਹਾਨੀਅਤ ਮਾਨਣ ਦਾ ਮੌਕਾ ਮਿਲਦਾ ਹੈ।ਦੀਦੀ ਰੁਪਿੰਦਰ ਨੇ ਕਿਹਾ ਕਿ ਆਤਮ ਵਿਸ਼ਵਾਸ ਦੀ ਕਮੀਂ ਇਨਸਾਨ ਨੂੰ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋਣ ਦਿੰਦੀ ਕਿਉਂਕਿ ਆਤਮ ਵਿਸ਼ਵਾਸ ਨਾਲ ਕੀਤਾ ਹਰੇਕ ਕੰਮ ਇਨਸਾਨ ਨੂੰ ਕਾਮਯਾਬੀ ਦੇ ਰਾਹ ਲਿਜਾਂਦਾ ਹੈ।ਉਨ੍ਹਾਂ ਇਨਸਾਨ ਨੂੰ ਤਨਾਅ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਦੇ ਅੰਤ ‘ਚ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਦੀਦੀ ਸਪਨਾ, ਡਾ. ਯਸ਼ਪਾਲ ਸਿੰਗਲਾ ਮੌੜਾ ਵਾਲੇ, ਵਿਜੇ ਸ਼ਰਮਾ ਦਰੋਗਾ, ਪ੍ਰਸ਼ੋਤਮ ਮੱਤੀ, ਮਾ. ਅੰਮ੍ਰਿਤਪਾਲ ਜਿੰਦਲ, ਨਰਿੰਦਰ ਜ਼ਿੰਦਲ ਡੀ.ਸੀ, ਨੀਲਮ ਮਨਚੰਦਾ, ਡਾ. ਅਸ਼ੋਕ ਕੁਮਾਰ, ਨਰੇਸ਼ ਚਪਟਾ, ਮਾ. ਵਰਿੰਦਰ ਸੌਨੀ, ਰਾਕੇਸ਼ ਕੁਮਾਰ ਕਾਲਾ, ਆਸ਼ੀਸ਼ ਕੁਮਾਰ, ਚਿੰਕੂ ਸਿੰਗਲਾ, ਡਾ. ਦੀਪਕ ਸਿੰਗਲਾ, ਪਾਲਾ ਰੇਡੀਮੇਡ, ਸਤੀਸ਼ ਕੁਮਾਰ ਠੇਕੇਦਾਰ, ਸੁਭਾਸ਼ ਚੰਦ ਠੇਕੇਦਾਰ ਅਤੇ ਮੰਗਤ ਰਾਏ ਮੰਗੂ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …