ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ ਨੂੰ ਉਨ੍ਹਾ ਦੀ ਤੀਸਰੀ ਬਰਸੀ ‘ਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਭਾਵਭਿੰਨੀ ਸਸ਼ਧਾਂਜਲੀ ਭੇਂਟ ਕੀਤੀ ਗਈ ਤੇ ਉਨ੍ਹਾ ਦੀ ਯਾਦ ਨੂੰ ਸਮਰਪਿਤ ਸਕੂਲ ਕੰਪਲੈਕਸ ਵਿੱਚ ਪੌਦੇ ਵੀ ਲਗਾਏ ਗਏ।ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਮਾਤਾ ਅੰਜ਼ੂ ਸਿੰਗਲਾ ਨੇ ਆਪਣੇ ਅੰਤਿਮ ਦਮ ਤੱਕ ਸਿੱਖਿਆਂ ਦੇ ਪਸਾਰ ਅਤੇ ਪ੍ਰਸ਼ਾਰ ਲਈ ਨਿੱਘਰ ਉੱਦਮ ਕੀਤੇ ਜਿਸ ਸਕਦਾ ਸੰਸਥਾ ਅੱਜ ਦਿਹਾਤੀ ਖੇਤਰ ਵਿੱਚ ਸਿੱਖਿਆਂ ਦੇ ਪਸਾਰ ਵਿੱਚ ਸ਼ਲਾਘਾਯੋਗ ਕਾਰਜ਼ ਕਰ ਰਹੀ ਹੈ।ਸਿੱਖਿਆਂ ਖੇਤਰ ਦੀ ਪ੍ਰਸਿੱਧ ਸਖਸੀਅਤ ਭਗਵਾਨ ਦਾਸ ਪਟਿਆਲਾ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਤੇ ਕਿੱਤਾਮੁਖੀ ਸਿੱਖਿਆਂ ਦੇਣ ਲਈ ਸੰਸਥਾ ਸਲਾਘਾਯੋਗ ਕੰਮ ਕਰ ਰਹੀ ਹੈ ਅਤੇ ਆਪਣੇ ਪੁਰਖਿਆਂ ਦੇ ਰਾਹ ‘ਤੇ ਚੱਲਣ ਨਾਲ ਸੰਸਥਾ ਹੋਰ ਵੀ ਮਜ਼ਬੂਤ ਹੋਵੇਗੀ।
ਇਸ ਮੋਕੇ ਨਮਨ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਮਦਨ ਲਾਲ ਗਰਗ ਮੋਹਾਲੀ, ਸੀਮਾ ਗਰਗ, ਅਲਕਾ ਰਾਣੀ, ਨੈਨਸੀ ਗਰਗ, ਕੁਲਸ਼ੇਰ ਸਿੰਘ ਰੂਬਲ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੋਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …