ਭੀਖੀ, 19 ਮਈ (ਕਮਲ ਜ਼ਿੰਦਲ) – ਦ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।9
ਬੱਚਿਆਂ ਨੇ 90 ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਹਨ, ਜਿੰਨਾਂ ਵਿੱਚ ਅਮਨਦੀਪ ਕੌਰ (94.6), ਅਨਮੋਲ (94.4), ਨਿਤਿਨ (94.2%), ਸਮਰੀਨ ਕੌਰ (93.6%), ਕਰਨਵੀਰ ਸਿੰਘ (92.6%), ਸਾਕੇਤ (91%), ਖੁਸ਼ਮੀਤ ਕੌਰ (90.8%), ਹਰਮਨਪ੍ਰੀਤ ਕੌਰ (90.6%), ਹਰਸਿਮਰਨ ਸਿੰਘ (90.4%) ਸ਼ਾਮਲ ਹਨ।80 ਤੋਂ 90 ਤੱਕ ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀ ਹਨ।ਪੰਜਾਬੀ ਵਿਸ਼ੇ ਵਿਚੋਂ 100/100 ਅੰਕ, ਵਿਗਿਆਨ ਵਿਸ਼ੇ ਵਿਚੋਂ 99 ਅੰਕ, ਸਮਾਜਿਕ ਸਿੱਖਿਆ ਵਿਸ਼ੇ ਵਿਚੋਂ 97 ਅੰਕ, ਹਿਸਾਬ ਵਿਸ਼ੇ ਵਿਚੋਂ 94 ਅੰਕ, ਅੰਗਰੇਜ਼ੀ ਵਿਸ਼ੇ ਵਿਚੋਂ 94 ਅੰਕ, ਹਿੰਦੀ ਵਿਸ਼ੇ ਵਿਚੋਂ 93 ਅੰਕ, ਕੰਪਿਊਟਰ ਵਿਸ਼ੇ ਵਿਚੋਂ 98 ਅੰਕਾਂ ਤੱਕ ਦਾ ਉਚ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਸਕੂਲ ਦੇ ਚੇਅਰਮੈਨ ਸੁਰੇਸ਼ ਸਿੰਗਲਾ ਅਤੇ ਡਾਇਰੈਕਟਰ ਰਾਜੇਸ਼ ਕਾਂਸਲ ਨੇ ਦੱਸਿਆ ਕਿ ਸਕੂਲ ਦਾ ਸਮੂਹ ਸਟਾਫ਼ ਬਹੁਤ ਮਿਹਨਤੀ ਹੈ।ਤੱਜ਼ਰਬੇਕਾਰ ਅਧਿਆਪਕਾ ਵਲੋਂ ਬੱਚਿਆਂ ਦੀ ਪੜ੍ਹਾਈ ਸਬੰਧੀ ਹਰ ਮੁਸ਼ਕਿਲ ਨੂੰ ਦੂਰ ਕੀਤਾ ਜਾਂਦਾ ਹੈ।ਪ੍ਰਿੰਸੀਪਲ ਦਿਲਪ੍ਰੀਤ ਖੁਰਾਣਾ ਨੇ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media